ਵਾਸ਼ਿੰਗਟਨ— ਜੇਕਰ ਤੁਸੀਂ ਵੀ ਅੰਡੇ ਖਾਂਦੇ ਹੋ ਤੇ ਉਹ ਵੀ ਪੂਰੇ-ਪੂਰੇ ਅੰਦਰ ਲੰਘਾਉਣ ਦੇ ਸ਼ੌਕੀਨ ਹੋ ਤਾਂ ਇਹ ਖਬਰ ਪੜ੍ਹ ਕੇ ਤੁਸੀਂ ਆਪਣੇ ਖਾਣ-ਪੀਣ ਦੇ ਢੰਗਾਂ 'ਚ ਥੋੜ੍ਹਾ ਬਦਲਾਅ ਜ਼ਰੂਰ ਕਰੋਗੇ। ਖਬਰ ਹੈ ਕਿ ਵਾਸ਼ਿੰਗਟਨ ਦੇ ਇਕ 62 ਸਾਲਾ ਵਿਅਕਤੀ ਦੇ ਸਰੀਰ ਵਿਚ ਪਿੱਛਲੇ 20 ਸਾਲਾਂ ਤੋਂ ਉਬਲਿਆ ਹੋਇਆ ਅੰਡਾ ਫਸਿਆ ਸੀ। ਪੇਟ ਵਿਚ ਦਰਦ ਹੋਣ ਅਤੇ ਪਿਸ਼ਾਬ ਰੁਕਣ ਦੀ ਸ਼ਿਕਾਇਤ ਲੈ ਕੇ ਜਦੋਂ ਉਹ ਵਿਅਕਤੀ ਡਾਕਟਰਾਂ ਕੋਲ ਗਿਆ ਤਾਂ ਜਾਂਚ ਤੋਂ ਬਾਅਦ ਹੈਰਾਨ ਰਹਿ ਗਿਆ ਤੇ ਦੂਜੇ ਪਾਸੇ ਡਾਕਟਰ ਵੀ ਦੰਗ ਰਹਿ ਗਏ।
ਜਦੋਂ ਇਹ ਵਿਅਕਤੀ ਪਿਸ਼ਾਬ ਕਰਨ ਵਿਚ ਤਕਲੀਫ ਹੋਣ 'ਤੇ ਇਲਾਜ ਲਈ ਹਸਪਤਾਲ ਗਿਆ। ਪਹਿਲਾਂ ਤਾਂ ਡਾਕਟਰਾਂ ਨੂੰ ਕੁਝ ਵੀ ਸਮਝ ਨਹੀਂ ਆਇਆ ਪਰ ਜਦੋਂ ਉਨ੍ਹਾਂ ਨੇ ਉਸ ਦਾ ਐਕਸਰੇ ਤੇ ਸਿਟੀ ਸਕੈਨ ਕਰਵਾਇਆ ਤਾਂ ਉਸ ਦੇ ਪੇਟ ਵਿਚ ਕੁਝ ਫਸਿਆ ਹੋਇਆ ਦਿਖਾਈ ਦਿੱਤਾ। ਇਸ ਤੋਂ ਬਾਅਦ ਡਾਕਟਰਾਂ ਨੇ ਉਸ ਦੇ ਪੇਟ ਵਿਚ ਕੈਮਰਾ ਪਾ ਕੇ ਦੇਖਿਆ ਤਾਂ ਹੈਰਾਨ ਰਹਿ ਗਏ। ਡਾਕਟਰਾਂ ਨੇ ਦੇਖਿਆ ਕਿ ਉਸ ਦੇ ਪੇਟ ਵਿਚ ਬਲੈਡਰ ਵਰਗੀ ਕੋਈ ਚੀਜ਼ ਫਸੀ ਹੋਈ ਸੀ। ਡਾਕਟਰਾਂ ਨੇ ਉਸ ਦਾ ਆਪ੍ਰੇਸ਼ਨ ਕਰਕੇ ਉਸ ਫਸੀ ਹੋਈ ਚੀਜ਼ ਨੂੰ ਕੱਢਿਆ ਅਤੇ ਜਦੋਂ ਉਸ ਦੀ ਜਾਂਚ ਕੀਤੀ ਗਈ ਤਾਂ ਸਾਹਮਣੇ ਆਇਆ ਕਿ ਇਹ ਕੁਝ ਹੋਰ ਨਹੀਂ ਸਗੋਂ ਉਬਲਿਆ ਹੋਇਆ ਅੰਡਾ ਸੀ। ਇਹ ਅੰਡਾ ਪਿਛਲੇ 20 ਸਾਲਾਂ ਤੋਂ ਵਿਅਕਤੀ ਦੇ ਪੇਟ ਵਿਚ ਫਸਿਆ ਹੋਇਆ ਸੀ।
ਯਮਨ ਸੰਕਟ 'ਤੇ ਚਰਚਾ ਲਈ ਨਵਾਜ਼ ਸ਼ਰੀਫ ਤੁਰਕੀ ਰਵਾਨਾ
NEXT STORY