ਬੀਜਿੰਗ— ਚੀਨ ਨੇ ਕਿਹਾ ਹੈ ਕਿ ਉਸ ਨੇ ਯਮਨ 'ਚੋਂ 10 ਦੇਸ਼ਾਂ ਦੇ 225 ਨਾਗਰਿਕਾਂ ਨੂੰ ਕੱਢਣ 'ਚ ਮਦਦ ਕੀਤੀ ਹੈ। ਯਮਨ 'ਚ ਈਰਾਨ ਸਮਰਥਕ ਵਿਰੋਧੀ ਦੋ ਪ੍ਰਮੁੱਖ ਸ਼ਹਿਰਾਂ 'ਤੇ ਕਬਜਾ ਕਰ ਚੁੱਕੇ ਹਨ ਅਤੇ ਦੇਸ਼ 'ਚ ਜਾਰੀ ਸੰਕਟ ਦੇ ਬਾਵਜੂਦ ਚੀਨ ਇਥੋਂ ਵਿਦੇਸ਼ੀਆਂ ਨੂੰ ਕੱਢਣ 'ਚ ਮਦਦ ਕਰਨ 'ਚ ਸਫਲ ਰਿਹਾ ਹੈ।
ਯਮਨ 'ਚੋਂ ਕੱਢੇ ਗਏ ਵਿਦੇਸ਼ੀਆਂ ਨੂੰ ਲੈ ਕੇ ਚੀਨ ਦੀ ਇਕ ਮਿਸਾਈਲ ਪਨਡੁੱਬੀ ਕੱਲ ਦੁਪਹਿਰ ਤੋਂ ਬਾਅਦ ਅਦਨ ਤੋਂ ਜਿਬੂਤੀ ਲਈ ਰਵਾਨਾ ਹੋਈ। ਇਹ ਜਾਣਕਾਰੀ ਕੱਲ ਚੀਨ ਦੇ ਵਿਦੇਸ਼ ਮੰਤਰਾਲੇ ਨੇ ਵੈੱਬਸਾਈਟ 'ਤੇ ਜਾਰੀ ਆਪਣੇ ਬਿਆਨ 'ਚ ਦਿੱਤੀ। ਕਰਾਚੀ ਤੋਂ ਮਿਲੇ ਇਕ ਹੋਰ ਸਮਾਚਾਰ ਮੁਤਾਬਕ, ਪਾਕਿਸਤਾਨ ਇੰਟਰਨੈਸ਼ਨਲ ਏਅਰਲਾਈਨਜ਼ ਦਾ ਇਕ ਜਹਾਜ਼ ਯਮਨ 'ਚ ਫਸੇ 176 ਪਾਕਿਸਤਾਨੀ ਨਾਗਰਿਕਾਂ ਨੂੰ ਲੈ ਕੇ ਜਿਬੂਤੀ ਤੋਂ ਅੱਜ ਸਵੇਰੇ ਰਵਾਨਾ ਹੋਇਆ। ਪਾਕਿਸਤਾਨੀ ਨਾਗਰਿਕ ਅੱਜ ਹੀ ਇਸਲਾਮਾਬਾਦ ਪਹੁੰਚ ਰਹੇ ਹਨ।
ਆਦਮੀ ਦੇ ਢਿੱਡ 'ਚ 20 ਸਾਲਾਂ ਤੋਂ ਫਸਿਆ ਪਿਆ ਸੀ ਉਬਲਿਆ ਅੰਡਾ (ਦੇਖੋ ਤਸਵੀਰਾਂ)
NEXT STORY