ਮਿਯਾਮੀ- ਸਮੁੰਦਰ 'ਚ ਦੋ ਮਹੀਨਿਆਂ ਤੋਂ ਲਾਪਤਾ ਇਕ ਅਮਰੀਕੀ ਵਿਅਕਤੀ ਚਮਤਕਾਰੀ ਤਰੀਕੇ ਨਾਲ ਜਿਉਂਦਾ ਬਚ ਜਾਣ ਦੀ ਅੱਜ ਖੁਸ਼ੀ ਮਨਾ ਰਿਹਾ ਹੈ। ਉਸ ਨੂੰ ਸਮੁੰਦਰ ਚੋਂ ਲੰਘਦੇ ਹੋਏ ਇਕ ਜਹਾਜ਼ ਨੇ ਬਚਾਇਆ ਸੀ, ਸਮੁੰਦਰੀ ਸੈਨਾ ਨੇ ਇਹ ਜਾਣਕਾਰੀ ਦਿੱਤੀ ਹੈ। ਮਲਾਹ ਲੁਈ ਜਾਰਡਨ (37) ਦੇ ਲਾਪਤਾ ਹੋਣ ਦੀ ਖਬਰ 29 ਜਨਵਰੀ ਨੂੰ ਆਈ ਸੀ। ਉਸ ਨੇ ਆਪਣੇ ਪਰਿਵਾਰ ਨੂੰ ਕਿਹਾ ਕਿ ਉਹ ਮੱਛੀ ਮਾਰ ਕੇ ਅਤੇ ਬਾਰਿਸ਼ ਦੇ ਪਾਣੀ ਦੇ ਸਹਾਰੇ ਜਿਉਂਦਾ ਰਿਹਾ ਹੈ। ਉਸ ਨੂੰ ਜਰਮਨ-ਰਜਿਸਟ੍ਰੇਸ਼ਨ ਹਿਊਟਸਨ ਐਕਸਪ੍ਰੈਸ ਟੈਂਕਰ ਨੇ ਉੱਤਰੀ ਕੈਰੋਲੀਨਾ ਸਮੁੰਦਰੀ ਕੰਢੇ ਤੋਂ 322 ਕਿਲੋਮੀਟਰ ਦੂਰ ਉਸ ਦੀ ਟੁੱਟੀ ਬੇੜੀ 'ਤੇ ਵਹਿੰਦੇ ਹੋਏ ਦੇਖਿਆ, ਜਿਸ ਤੋਂ ਬਾਅਦ ਉਸ ਨੂੰ ਬਚਾਇਆ ਗਿਆ। ਇਕ ਬਿਆਨ 'ਚ ਕਿਹਾ ਗਿਆ ਹੈ ਕਿ ਇਸ ਤੋਂ ਬਾਅਦ ਇਸ ਅਮਰੀਕੀ ਨਾਗਰਿਕ ਨੂੰ ਹੈਲੀਕਾਪਟਰ ਨੇ ਵਰਜੀਨੀਆ ਦੇ ਨੋਰਫਾਲਕ ਦੇ ਇਕ ਹਸਪਤਾਲ 'ਚ ਸੁਰੱਖਿਅਤ ਪਹੁੰਚਾ ਦਿੱਤਾ। ਮਲਾਹ ਵਲੋਂ ਜਾਰੀ ਇਕ ਆਡੀਓ ਕਲਿੱਪ 'ਚ ਉਸ ਦੇ ਪਿਤਾ ਨੇ ਆਪਣੇ ਬੇਟੇ ਨੂੰ ਪੁੱਛਿਆ ਕਿ ਉਹ ਕਿਸ ਤਰ੍ਹਾਂ ਦਾ ਮਹਿਸੂਸ ਕਰ ਰਿਹਾ ਹੈ, ਲੁਈ ਜਾਰਡਨ ਨੇ ਜਵਾਬ ਦਿੱਤਾ ਕਿ ਹੁਣ ਉਹ ਚੰਗਾ ਮਹਿਸੂਸ ਕਰ ਰਿਹਾ ਹੈ। ਉਨ੍ਹਾਂ ਨੇ ਕਿਹਾ ਹੈ ਕਿ ਉਹ ਬੇੜੀ ਨੂੰ ਠੀਕ ਕਰਕੇ ਵਾਪਸ ਦੱਖਣੀ ਕੈਰੋਲੀਨਾ ਤੱਕ ਆਉਣ 'ਚ ਸਮਰੱਥ ਨਹੀਂ ਸੀ। ਉਸ ਨੇ ਜਨਵਰੀ 'ਚ ਆਪਣੀ ਯਾਤਰਾ ਸ਼ੁਰੂ ਕੀਤੀ ਸੀ।
ਚੀਨ ਨੇ ਯਮਨ 'ਚੋਂ 10 ਦੇਸ਼ਾਂ ਦੇ 225 ਨਾਗਰਿਕਾਂ ਨੂੰ ਕੱਢਣ 'ਚ ਕੀਤੀ ਮਦਦ
NEXT STORY