ਪੈਰਿਸ- ਫਰਾਂਸਿਸੀ ਜਹਾਜ਼ ਦੇ ਦੁਰਘਟਨਾਗ੍ਰਸਤ ਹੋਣ ਦੀ ਜਾਂਚ ਕਰਦਿਆਂ ਏਜੰਸੀ ਨੇ ਕਿਹਾ ਕਿ ਦੁਰਘਟਨਾਗ੍ਰਸਤ ਹੋਏ ਜਰਮਨ ਜਹਾਜ਼ ਦੇ ਕੋ ਪਾਇਲਟ ਨੇ ਇਸ ਦੀ ਸਪੀਡ ਵਧਾ ਕੇ ਐਲਪਸ 'ਚ ਇਸ ਨੂੰ ਡੇਗਣ ਲਈ ਆਟੋਮੈਟਿਕ ਪਾਇਲਟ ਦੀ ਵਰਤੋਂ ਕੀਤੀ ਸੀ। ਬੀ. ਈ. ਏ. ਏਜੰਸੀ ਦਾ ਤਾਜ਼ਾ ਵੇਰਵਾ ਬਿਆਨ ਦੇ ਬਲੈਕ ਬਾਕਸ ਡੇਟਾ ਰਿਕਾਰਡਰ ਦੇ ਸ਼ੁਰੂਆਤੀ ਅਧਿਐਨ 'ਤੇ ਅਧਾਰਿਤ ਹੈ। ਇਹ ਯੰਤਰ ਕਲ ਦੁਰਘਟਨਾ ਵਾਲੀ ਥਾਂ ਤੋਂ ਪ੍ਰਾਪਤ ਹੋਇਆ ਸੀ। ਇਸ ਨਾਲ ਜਾਂਚ ਕਰਤਾਵਾਂ ਦਾ ਸ਼ੁਰੂਆਤੀ ਸ਼ੱਕ ਮਜ਼ਬੂਤ ਹੋਇਆ ਹੈ ਕਿ ਕੋ ਪਾਇਲਟ ਐਂਡਰੀਸ ਲੁਬਿਤਜ ਨੇ ਇਰਾਦਤਨ ਜਹਾਜ਼ ਨੂੰ ਤਬਾਹ ਕਰ ਦਿੱਤਾ ਹਾਲਾਂਕਿ ਇਸਤਿਗਾਸਾ ਪੱਖ ਹੁਣ ਵੀ ਇਸ ਦੀ ਵਜ੍ਹਾ ਭਾਲਣ 'ਚ ਜੁਟੇ ਹੋਏ ਹਨ। ਉਡਾਣ 9525 'ਤੇ ਸਵਾਰ ਸਾਰੇ 150 ਲੋਕ ਬਾਰਸੀਲੋਨਾ ਤੋਂ ਦੁਸੇਲਡੋਰਫ ਜਾ ਰਹੇ ਸਨ ਜੋ 24 ਮਾਰਚ ਦੀ ਇਸ ਦੁਰਘਟਨਾ 'ਚ ਮਾਰੇ ਗਏ। ਬੀ. ਈ. ਏ. ਨੇ ਕਿਹਾ ਕਿ ਡੇਟਾ ਰਿਕਾਰਡਰ ਦੇ ਸ਼ੁਰੂਆਤੀ ਅਧਿਐਨ ਤੋਂ ਪਤਾ ਚੱਲਦਾ ਹੈ ਕਿ ਪਾਇਲਟ ਨੇ ਜਹਾਜ਼ ਨੂੰ ਡੇਗਣ ਲਈ ਆਟੋਮੈਟਿਕ ਪਾਇਲਟ ਦੀ ਵਰਤੋਂ ਕੀਤੀ ਅਤੇ ਇਸ ਦੌਰਾਨ ਉਸ ਨੇ ਵਾਰ-ਵਾਰ ਆਟੋਮੈਟਿਕ ਪਾਇਲਟ ਦਾ ਸਮਾਂ ਤੈਅ ਕੀਤਾ। ਏਜੰਸੀ ਨੇ ਦੱਸਿਆ ਕਿ ਇਸ ਸਬੰਧੀ ਹੋਰ ਜ਼ਿਆਦਾ ਵੇਰਵਾ ਇਕੱਠਾ ਕਰਨ ਲਈ ਬਲੈਕ ਬਾਕਸ 'ਕਾਕਪਿਟ ਵਾਇਸ ਰਿਕਾਰਡਰ' ਮੁਤਾਬਕ ਜਾਂਚਕਰਤਾਵਾਂ ਨੇ ਕਿਹਾ ਕਿ ਲੁਬਿਤਜ ਨੇ ਕਾਕਪਿਟ ਤੋਂ ਬਾਹਰ ਪਾਇਲਟ ਨੂੰ ਬੰਦ ਕਰ ਦਿੱਤਾ ਅਤੇ ਜਾਣ ਬੁੱਝ ਕੇ ਦੁਰਘਟਨਾ ਨੂੰ ਅੰਜਾਮ ਦਿੱਤਾ।
ਅਮਰੀਕਾ 'ਚ ਜਿਣਸੀ ਅਪਰਾਧ ਦੇ ਦੋਸ਼ 'ਚ ਭਾਰਤੀ ਨੂੰ 46 ਸਾਲ ਦੀ ਕੈਦ
NEXT STORY