ਲੰਡਨ— ਬ੍ਰਿਟੇਨ ਦੇ ਸਾਬਕਾ ਪ੍ਰਧਾਨ ਮੰਤਰੀ ਵਿੰਸਟਨ ਚਰਚਿਲ 'ਤੇ ਅੱਜ ਵੀ ਭਾਰਤੀ ਦੇ ਮੰਨੇ-ਪ੍ਰਮੰਨੇ 'ਬੈਂਗਲੁਰੂ ਕੱਲਬ' ਦਾ 13 ਰੁਪਏ ਦਾ ਬਿੱਲ ਬਕਾਇਆ ਹੈ। ਚਰਚਿਲ ਦਾ ਨਾਂ ਅੱਜ ਵੀ 'ਬੈਂਗਲੁਰੂ ਕੱਲਬ' ਦੇ 17 ਡਿਫਾਲਟਰਾਂ ਦੀ ਸੂਚੀ 'ਚ ਸ਼ਾਮਿਲ ਹੈ। ਸੂਚੀ 'ਚ ਕੁੱਲ 17 ਨਾਂ ਹਨ, ਇਨ੍ਹਾਂ 'ਚ ਚਰਚਿਲ ਦਾ ਨਾਂ ਉੱਪਰੋਂ 12ਵੇਂ ਨੰਬਰ 'ਤੇ ਹੈ। ਜਾਣਕਾਰੀ ਮੁਤਾਬਕ ਇਹ ਗੱਲ ਉਸ ਸੇਂ ਦੀ ਹੈ ਜਦੋਂ ਭਾਰਤ, ਬ੍ਰਿਟਿਸ਼ ਸ਼ਾਸਨ ਦੇ ਅਧੀਨ ਸੀ। 22 ਸਾਲ ਦੇ ਨੌਜਵਾਨ ਆਰਮੀ ਅਫਸਰ ਲੇ, ਵਿੰਸਟਲ ਚਰਚਿਲ 1896 'ਚ ਉੱਤਰੀ-ਪੱਛਮੀ ਸੀਮਾ (ਇਹ ਸਥਾਨ ਹੁਣ ਪਾਕਿਸਤਾਨ 'ਚ ਹੈ) 'ਤੇ ਜਾਰੀ ਲੜਾਈ 'ਚ ਸ਼ਾਮਿਲ ਹੋਣ ਲਈ ਬੈਂਗਲੁਰੂ ਪਹੁੰਚੇ ਸਨ।
ਉਨ੍ਹਾਂ ਨੇ 3 ਸਾਲ ਲਈ ਇਸ ਕੱਲਬ ਦੀ ਮੈਂਬਰਤਾ ਗ੍ਰਹਿਤ ਕੀਤੀ ਸੀ। ਇਸ ਦਾ ਸਬੂਤ ਕੱਲਬ ਦਾ ਜੂਨ 1899 ਦਾ ਉਹ ਬਹੀਖਾਤਾ ਹੈ ਜਿਸ ਵਿਚ ਚਰਚਿਲ ਦੇ ਨਾਂ ਦੇ ਅੱਗੇ 13 ਰੁਪਏ ਬਕਾਏ ਦੇ ਰੂਪ 'ਚ ਦਰਜ ਹਨ। ਇਸ ਕੱਲਬ ਦੀ ਸਥਾਪਨਾ 1868 'ਚ ਹੋਈ ਸੀ। 2009 'ਚ ਕੱਲਬ ਦੇ ਸਕੱਤਰ ਰਹੇ ਕਰਨਲ ਕ੍ਰਿਸ਼ਣਨ ਦਖਸ਼ੀਣਾ ਮੂਰਤੀ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਚਰਚਿਲ ਹੋਰ ਨਜੌਵਾਨ ਫੌਜੀ ਅਫਸਰਾਂ ਦੀ ਤਰ੍ਹਾਂ ਹੀ ਸਨ। ਕਿਸੇ ਨੇ ਸੋਚਿਆ ਵੀ ਨਹੀਂ ਸੀ ਕਿ ਉਹ ਇਕ ਦਿਨ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬਣਨਗੇ। ਮੂਰਤੀ ਨੇ ਕਿਹਾ ਕਿ ਇਤਿਹਾਸ 'ਚ ਸ਼ਾਇਦ ਇਹ ਪਹਿਲੀ ਵਾਰ ਹੋਇਆ ਹੋਵੇਗਾ ਜਦੋਂ ਇਕ ਦੇਸ਼ ਦੇ ਪ੍ਰਧਾਨ ਮੰਤਰੀ 'ਤੇ ਕਿਸੇ ਦੂਜੇ ਦੇਸ਼ ਦੇ ਇਕ ਕੱਲਬ ਦਾ ਕੁਝ ਬਿੱਲ ਬਕਾਇਆ ਹੋਵੇ।
ਫਰਾਂਸ ਜਹਾਜ਼ ਹਾਦਸਾ: ਦੂਜੇ ਬਲੈਕ ਬਾਕਸ ਨੇ ਖੋਲ੍ਹੀਆਂ ਹਾਦਸੇ ਦੀਆਂ ਕਈ ਪਰਤਾਂ
NEXT STORY