ਪੈਰਿਸ— ਦੱਖਣੀ ਫਰਾਂਸ ਵਿਚ ਹਾਦਸੇ ਦਾ ਸ਼ਿਕਾਰ ਹੋਏ ਜਰਮਨਵਿੰਗਸ ਦੇ ਜਹਾਜ਼ ਮਾਮਲੇ ਵਿਚ ਜਾਂਚ ਅਧਿਕਾਰੀਆਂ ਦੇ ਹੱਥ ਦੂਜਾ ਬਲੈਕ ਬਾਕਸ ਲੱਗ ਗਿਆ ਹੈ ਅਤੇ ਇਸ ਦੀ ਰਿਕਾਰਡਿੰਗ 'ਚੋਂ ਵੀ ਕਈ ਅਹਿਮ ਸੁਰਾਗ ਮਿਲੇ ਹਨ। ਬਲੈਕ ਬਾਕਸ ਤੋਂ ਮਿਲੇ ਸੁਰਾਗਾਂ ਮੁਤਾਬਕ ਜਹਾਜ਼ ਦੇ ਕੋ-ਪਾਇਲਟ ਆਂਦਰਿਆਸ ਲੁਬਿਜ ਨੇ ਜਾਣਬੁੱਝ ਕੇ ਜਹਾਜ਼ ਨੂੰ ਫਰੈਂਚ ਆਲਪਸ ਦੀਆਂ ਪਹਾੜੀਆਂ ਵਿਚ ਸੁੱਟਿਆ ਸੀ, ਜਿਸ ਵਿਚ 150 ਲੋਕਾਂ ਦੀ ਮੌਤ ਹੋ ਗਈ ਸੀ।
ਜਾਂਚ ਏਜੰਸੀ ਦੇ ਬਿਆਨ ਮੁਤਾਬਕ ਸ਼ੁਰੂਆਤੀ ਜਾਂਚ ਵਿਚ ਪਾਇਆ ਗਿਆ ਕਿ ਜਹਾਜ਼ ਦੇ ਕਾਕਪਿਟ ਵਿਚ ਮੌਜੂਦ ਪਾਇਲਟ ਨੇ ਆਟੋਮੈਟਿਕ ਪਾਇਲਟ ਐਕਟਿਵ ਕੀਤਾ ਸੀ। ਜਹਾਜ਼ ਦੇ ਹੇਠਾਂ ਡਿੱਗਦੇ ਸਮੇਂ ਕਈ ਵਾਰ ਪਾਇਲਟ ਵਿਚ ਆਟੋਮੈਟਿਕ ਜਹਾਜ਼ ਦੀ ਸੈਟਿੰਗ ਨੂੰ ਬਦਲਦੇ ਹੋਏ ਜਹਾਜ਼ ਦੀ ਰਫਤਾਰ ਵਧਾਈ। ਇਸ ਸ਼ੁਤੂਆਤੀ ਜਾਂਚ ਵਿਚ ਅਧਿਕਾਰੀਆਂ ਨੇ ਹਾਦਸੇ ਲਈ ਕੋ-ਪਾਇਲਟ ਆਂਦਰਿਆਸ ਨੂੰ ਜ਼ਿੰਮੇਵਾਰ ਮੰਨਿਆ।
ਖਬਰਾਂ ਦੀ ਮੰਨੀਏ ਤਾਂ ਪਾਇਲਟ ਬਣਨ ਤੋਂ ਪਹਿਲਾਂ ਆਂਦਰਿਆਸ ਨੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਸੀ। ਆਂਦਰਿਆਸ ਨੇ ਹਾਦਸੇ ਦੇ ਸਮੇਂ ਪਾਇਲਟ ਨੂੰ ਬਾਹਰ ਕਰਕੇ ਕਾਕਪਿਟ ਬੰਦ ਕਰ ਦਿੱਤਾ ਸੀ, ਜਿਸ ਤੋਂ ਬਾਅਦ ਉਸ ਨੇ ਆਪਣੀ ਸਾਜ਼ਿਸ਼ ਨੂੰ ਅੰਜ਼ਾਮ ਦਿੱਤਾ।
17 ਸਾਲ ਦੀ ਉਮਰ 'ਚ ਦਿੱਸਦੀ ਸੀ 104 ਸਾਲ ਵਰਗੀ ਬੁੱਢੀ, ਬੀਮਾਰੀ ਨਾਲ ਹੋਈ ਮੌਤ
NEXT STORY