ਲੰਡਨ— ਈਰਾਨ ਵਿਚ ਮਹਿਲਾ ਅਧਿਕਾਰਾਂ ਦੀ ਲੜਾਈ ਵਿਚ ਇਕ ਅਹਿਮ ਜਿੱਤ ਹਾਸਲ ਹੋਈ ਹੈ। ਤਹਿਰਾਨ ਵਿਚ ਪੁਰਸ਼ਾਂ ਦੇ ਖੇਡ ਮੁਕਾਬਲੇ ਦੇਖਣ ਦੇ ਖਿਲਾਉ ਵਿਰੋਧ ਪ੍ਰਦਰਸ਼ਨ ਵਿਚ ਸ਼ਾਮਲ ਹੋਣ ਕਾਰਨ ਬ੍ਰਿਟਿਸ਼-ਈਰਾਨੀ ਮਹਿਲਾ ਨੂੰ ਇਕ ਸਾਲ ਦੀ ਸਜ਼ਾ ਦਿੱਤੀ ਗਈ ਸੀ। ਹੁਣ ਉਸ ਦੀ ਸਜ਼ਾ ਈਰਾਨ ਵੱਲੋਂ ਮੁਆਫ ਕਰ ਦਿੱਤੀ ਗਈ ਹੈ।
ਬ੍ਰਿਟੇਨ ਦੇ ਮੰਤਰਾਲੇ ਨੇ ਖਬਰ ਦਿੰਦੇ ਹੋਏ ਈਰਾਨੀ ਅਦਾਲਤ ਦੇ ਇਸ ਫੈਸਲੇ ਦਾ ਸੁਆਗਤ ਕੀਤਾ ਹੈ। ਜ਼ਿਕਰਯੋਗ ਹੈ ਕਿ ਗੌਨਚੇਹ ਗਵਾਮੀ ਨਾਮੀ ਇਸ ਮਹਿਲਾ ਨੂੰ ਪਿਠਲੇ ਸਾਲ ਜੂਨ ਵਿਚ ਉਸ ਸਮੇਂ ਗ੍ਰਿਫਤਾਰ ਕੀਤਾ ਗਿਆ ਸੀ, ਜਦੋਂ ਉਹ ਤਹਿਰਾਨ ਵਿਚ ਆਜ਼ਾਦੀ ਸਟੇਡੀਅਮ ਦੇ ਬਾਹਰ ਵਿਰੋਧ ਪ੍ਰਦਰਸ਼ਨ ਕਰ ਰਹੀ ਸੀ। ਗੌਨਚੇਹ ਗਵਾਮੀ ਹੋਰ ਮਹਿਲਾਵਾਂ ਦੇ ਨਾਲ ਮਿਲ ਕੇ ਮੰਗ ਕਰ ਰਹੀ ਸੀ ਕਿ ਉਨ੍ਹਾਂ ਨੂੰ ਇਟਲੀ ਅਤੇ ਈਰਾਨ ਦੇ ਦਰਮਿਆਨ ਖੇਡੇ ਜਾ ਰਹੇ ਪੁਰਸ਼ ਵਾਲੀਬਾਲ ਮੁਕਾਬਲੇ ਨੂੰ ਦੇਖਣ ਦੀ ਆਗਿਆ ਦਿੱਤੀ ਜਾਵੇ। ਇਸ ਦੌਰਾਨ ਪੁਲਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ ਅਤੇ ਉਸ ਨੂੰ ਇਕ ਸਾਲ ਦੀ ਸਜ਼ਾ ਦਿੱਤੀ ਗਈ। ਹਾਲਾਂਕਿ ਤਿੰਨ ਹਫਤਿਆਂ ਬਾਅਦ ਹੀ ਉਹ ਜ਼ਮਾਨਤ 'ਤੇ ਰਿਹਾਅ ਹੋ ਗਈ ਸੀ ਪਰ ਫਿਰ ਵੀ ਉਸ 'ਤੇ ਦੇਸ਼ ਤੋਂ ਬਾਹਰ ਜਾਣ ਦੀ ਪਾਬੰਦੀ ਸੀ ਤੇ ਕਿਸੇ ਵੀ ਸਮੇਂ ਗ੍ਰਿਫਤਾਰ ਕੀਤੇ ਜਾਣ ਦੀ ਤਲਵਾਰ ਲਟਕਦੀ ਸੀ।
ਬ੍ਰਿਟਿਸ਼ ਵਿਦੇਸ਼ ਮੰਤਰਾਲੇ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਯਾਤਰਾ ਕਰਨ 'ਤੇ ਅਜੇ ਵੀ ਪਾਬੰਦੀ ਹੈ ਪਰ ਉਹ ਮਾਮਲੇ 'ਤੇ ਨਜ਼ਰ ਰੱਖ ਰਹੇ ਹਨ ਅਤੇ ਗੌਨਚੇਹ ਗਵਾਮੀ ਦੇ ਪਰਿਵਾਰ ਵਾਲਿਆਂ ਦੇ ਸੰਪਰਕ ਵਿਚ ਹਨ।
ਬ੍ਰਿਟੇਨ ਦੇ ਸਾਬਕਾ ਪ੍ਰਧਾਨ ਮੰਤਰੀ 'ਤੇ ਅੱਜ ਵੀ ਬਕਾਇਆ ਹੈ 13 ਰੁਪਏ ਦਾ ਕਰਜਾ!
NEXT STORY