ਵੇਲਿੰਗਟਨ- ਨਿਊਜ਼ੀਲੈਂਡ 'ਚ ਵੇਲਿੰਗਟਨ ਹਸਪਤਾਲ 'ਚ ਸ਼ੁੱਕਰਵਾਰ ਨੂੰ ਇਕ ਭਾਰਤੀ ਦੀ ਮੌਤ ਹੋ ਗਈ ਹੈ। ਖਬਰਾਂ ਮੁਤਾਬਕ ਪਲਾਨੀ ਦੇ ਪਰਿਵਾਰ ਵਾਲਿਆਂ ਨੇ ਇਸ ਦੌਰਾਨ ਉਸ ਦਾ ਸਾਥ ਦੇਣ ਲਈ ਲੋਕਾਂ ਦਾ ਧੰਨਵਾਦ ਕੀਤਾ। ਪੁਲਸ ਨੇ ਦੱਸਿਆ ਕਿ ਬੁਬੇਸ਼ ਪਲਾਨੀ (26) ਨਿਊਜ਼ੀਲੈਂਡ 'ਚ ਪੜ੍ਹਾਈ ਕਰ ਰਿਹਾ ਸੀ। ਸੋਮਵਾਰ ਨੂੰ ਉਹ ਵੇਲਿੰਗਟਨ ਹਾਰਬਰ ਦੇ ਪਾਣੀ 'ਚ ਡੁੱਬ ਰਿਹਾ ਸੀ, ਜਿਸ ਨੂੰ ਦੋ ਲੜਕੀਆਂ (ਕੇਲੀ ਮੈਕਕੇ) ਅਤੇ (ਪੇਜੇ ਓਲਡਰਸ) ਅਤੇ ਦੋ ਨੌਜਵਾਨ ਨੇ ਬਾਹਰ ਕੱਢਿਆ ਸੀ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਉਹ ਦੁੱਖੀ ਹੈ ਪਰ ਉਨ੍ਹਾਂ ਲੋਕਾਂ ਦਾ ਧੰਨਵਾਦ ਜਿਨ੍ਹਾਂ ਦੀ ਮਦਦ ਨਾਲ ਅਸੀਂ ਉਸ ਨੂੰ ਪਛਾਣ ਸਕੇ। ਪਿਛਲੇ ਦਿਨਾਂ ਤੋਂ ਉਸ ਦੇ ਮਿੱਤਰ ਹਮੇਸ਼ਾ ਉਸ ਦੇ ਨਾਲ ਰਹੇ।
ਉਸ ਨੂੰ ਬਚਾਉਣ ਵਾਲੀਆਂ ਦੋ ਲੜਕੀਆਂ 'ਚ ਇਕ ਨੇ ਕਿਹਾ ਕਿ ਜਦੋਂ ਉਹ ਉਸ ਨੂੰ ਬਚਾਉਣ ਲਈ ਕੋਲ ਗਈਆਂ ਤਾਂ ਉਹ ਪੂਰੀ ਤਰ੍ਹਾਂ ਡੁੱਬ ਚੁੱਕਾ ਸੀ। ਦੋ ਲੜਕੀਆਂ ਉਸ ਨੂੰ ਬਚਾਉਣ ਲਈ ਪਹੁੰਚੀਆਂ ਸੀ ਪਰ ਉਸ ਦੇ ਪੂਰੀ ਤਰ੍ਹਾਂ ਡੁੱਬਣ ਕਾਰਨ ਉਹ ਘਬਰਾ ਕੇ ਮਦਦ ਦੀ ਮੰਗ ਕਰਨ ਲੱਗੀਆਂ। ਇਸ ਤੋਂ ਬਾਅਦ 25 ਅਤੇ 19 ਸਾਲ ਦੇ ਦੋ ਨੌਜਵਾਨਾਂ ਨੇ ਪਾਣੀ 'ਚ ਛਾਲ ਲਗਾਈ ਅਤੇ ਉਸ ਨੂੰ ਬਾਹਰ ਕੱਢਿਆ।
ਬੋਕੋ ਹਰਾਮ ਦੇ ਅੱਤਵਾਦੀਆਂ ਦੇ ਹਮਲੇ 'ਚ 7 ਲੋਕਾਂ ਦੀ ਮੌਤ
NEXT STORY