ਮਿਆਮੀ— ਜ਼ਿੰਦਗੀ ਜਿਊਣ ਦੇ ਜਜ਼ਬੇ ਅੱਗੇ ਇਕ ਵਾਰ ਫਿਰ ਮੌਤ ਦੀ ਹਾਰ ਹੋ ਗਈ ਅਤੇ ਸਮੁੰਦਰ ਵਿਚ ਦੋ ਮਹੀਨਿਆਂ ਤੱਕ ਭਟਕਣ ਤੋਂ ਬਾਅਦ ਉੱਤਰੀ ਕੈਰੋਲੀਨਾ ਦਾ ਲੁਈਸ ਜਾਰਡਨ ਕਿਸੇ ਹੀਰੋ ਵਾਂਗ ਬਾਹਰ ਆਇਆ। ਲੁਈਸ ਜਾਰਡਨ ਦੀ ਇਹ ਕਹਾਣੀ ਫਿਲਮ 'ਲਾਈਫ ਆਫ ਪਾਈ' ਨਾਲੋਂ ਘੱਟ ਨਹੀਂ ਹੈ। 23 ਜਨਵਰੀ ਵਿਚ ਲੁਈਸ ਕਿਸ਼ਤੀ ਲੈ ਕੇ ਸਮੁੰਦਰ ਦੀ ਸੈਰ 'ਤੇ ਨਿਕਲਿਆ ਸੀ ਪਰ ਉਸ ਦੀ ਵਾਪਸੀ ਨੂੰ 66 ਦਿਨ ਲਗ ਗਏ। ਲੁਈਸ ਦੇ ਮੁਤਾਬਕ 23 ਜਨਵਰੀ ਦੀ ਦੁਪਹਿਰ ਨੂੰ ਉਹ ਕਾਰਵੇ ਦੇ ਬਕਸਪੋਰਟ ਬੰਦਰਗਾਹ 'ਤੇ ਆਪਣੀ ਕਿਸ਼ਤੀ ਏਂਜਲ ਲੈ ਕੇ ਗਿਆ ਸੀ। ਅਚਾਨਕ ਉਸ ਦਾ ਮਨ ਮੱਛੀਆਂ ਫੜਨ ਨੂੰ ਕੀਤਾ ਤਾਂ ਉਹ ਏਂਜਲ ਨੂੰ ਲੈ ਕੇ ਸਮੁੰਦਰ 'ਚ ਚਲਾ ਗਿਆ। 29 ਜਨਵਰੀ ਤੱਕ ਸਭ ਕੁੱਝ ਠੀਕ ਸੀ ਪਰ 30 ਜਨਵਰੀ ਨੂੰ ਲਹਿਰਾਂ ਨੇ ਉਸ ਦੀ ਤਕਦੀਰ ਨੂੰ ਪਲਟ ਦਿੱਤਾ। ਸਮੁੰਦਰ ਵਿਚ ਆਏ ਤੇਜ਼ ਤੂਫਾਨ ਕਾਰਨ ਉਹ ਹਵਾ ਕਿਸ਼ਤੀ ਵਿਚ ਹੀ ਉੱਡਣ ਲੱਗਾ। ਸਮੁੰਦਰ ਦੀਆਂ ਲਹਿਰਾਂ ਨੇ ਉਸ ਦੀ ਕਿਸ਼ਤੀ ਨੂੰ ਦੋ-ਤਿੰਨ ਵਾਰ ਵਗਾਅ ਕੇ ਮਾਰਿਆ ਅਤੇ ਕਿਸ਼ਤੀ ਵੀ ਟੁੱਟ ਗਈ, ਜਿਸ ਕਾਰਨ ਡੁੱਬਣ ਲੱਗੀ ਸੀ। ਇਸ ਦੇ ਅਗਲੇ ਦਿਨ ਲੁਈਸ ਲਈ ਕਾਫੀ ਮੁਸ਼ਕਿਲ ਰਹੇ। ਮਦਦ ਦੀ ਆਸ ਵਿਚ ਉਹ ਕਿਸ਼ਤੀ ਦੇ ਉੱਪਰ ਬੈਠ ਜਾਂਦਾ ਅਤੇ ਰਾਤ ਨੂੰ ਉਸ ਦੇ ਵਿਚ ਕਿਸੇ ਤਰ੍ਹਾਂ ਕੰਢੇ 'ਤੇ ਬੈਠਾ ਰਹਿੰਦਾ।
ਲੁਈਸ ਨੂੰ ਲੱਗਿਆ ਕਿ ਹੁਣ ਉਹ ਬਚ ਨਹੀਂ ਸਕੇਗਾ ਅਤੇ ਉਸ ਦੇ ਮਾਪਿਆਂ ਨੇ ਵੀ ਉਸ ਦੀ ਵਾਪਸੀ ਦੀ ਆਸ ਛੱਡ ਦਿੱਤੀ ਸੀ ਪਰ ਕਹਿੰਦੇ ਹਨ ਕਿ ਜਿੱਥੇ ਜਿਊਣ ਦਾ ਜਜ਼ਬਾ ਹੋਵੇ, ਉੱਥੇ ਮੌਤ ਵੀ ਹਾਰ ਜਾਂਦੀ ਹੈ। ਸਮੁੰਦਰ ਵਿਚ ਜ਼ਿੰਦਾ ਰਹਿਣ ਲਈ ਲੁਈਸ ਨੇ ਮੀਂਹ ਦਾ ਪਾਣੀ ਪੀ ਕੇ ਪਿਆਸ ਬੁਝਾਈ ਅਤੇ ਛੋਟੀਆਂ ਮੱਛੀਆਂ ਫੜ ਕੇ ਕੱਚੀਆਂ ਖਾ-ਖਾ ਕੇ ਆਪਣੀ ਭੁੱਖ।
ਦੋ ਮਹੀਨਿਆਂ ਬਾਅਦ ਇਕ ਦਿਨ ਅਚਾਨਕ ਕਿ ਕਾਰਗੋ ਜਹਾਜ਼ ਉਸ ਦੀ ਕਿਸ਼ਤੀ ਕੋਲੋਂ ਲੰਘਿਆ। ਉਸ ਨੇ ਦੋਵੇਂ ਹੱਥ ਹਿਲਾ ਕੇ ਮਦਦ ਮੰਗੀ। ਕਰੂ ਮੈਂਬਰਾਂ ਨੇ ਉਸ ਨੂੰ ਦੇਖ ਲਿਆ ਅਤੇ ਆਪਣੀ ਡੋਂਗੀ ਪਾ ਕੇ ਉਸ ਨੂੰ ਉੱਪਰ ਖਿੱਚ ਲਿਆ। ਲੁਈਸ ਦੀ ਜਾਨ ਬੱਚ ਗਈ ਸੀ। ਇਸ ਪਿੱਛੇ ਉਸ ਦੀ ਆਪਣੀ ਹਿੰਮਤ ਅਤੇ ਸਮਝਦਾਰੀ ਦਾ ਬਹੁਤ ਵੱਡਾ ਹੱਥ ਸੀ। ਉਹ ਜ਼ਿੰਦਾ ਬੱਚਿਆ ਕਿਉਂਕਿ ਉਸ ਵਿਚ ਜਿਊਣ ਦਾ ਜਜ਼ਬਾ ਸੀ।
ਮੁਸ਼ੱਰਫ ਨੇ ਆਪਣੇ ਵਿਰੁੱਧ ਗੈਰ ਜ਼ਮਾਨਤੀ ਵਾਰੰਟ ਨੂੰ ਦਿੱਤੀ ਚੁਣੌਤੀ
NEXT STORY