ਯਮਨ— ਪੂਰੀ ਤਰ੍ਹਾਂ ਹਿੰਸਾ ਦੀ ਅੱਗ ਵਿਚ ਸੜ ਰਹੇ ਯਮਨ ਤੋਂ ਭਾਰਤੀਆਂ ਦੀ ਵਾਪਸੀ ਦਾ ਸਿਲਸਿਲਾ ਅਜੇ ਵੀ ਜਾਰੀ ਹੈ। ਸ਼ੁੱਕਰਵਾਰ ਦੇਰ ਰਾਤ ਤੋਂ ਹੁਣ ਤੱਕ ਕਰੀਬ 664 ਭਾਰਤੀ ਸਵਦੇਸ਼ ਵਾਪਸੀ ਕਰ ਚੁੱਕੇ ਹਨ। ਕੇਂਦਰ ਸਰਕਾਰ ਯਮਨ ਵਿਚ ਫਸੇ ਭਾਰਤੀਆਂ ਦੀ ਸੁਰੱਖਿਅਤ ਵਾਪਸੀ ਲਈ ਸਾਵਧਾਨੀ ਨਾਲ ਕਦਮ ਚੁੱਕ ਰਹੀ ਹੈ।
ਯਮਨ ਤੋਂ ਕੱਢੇ ਗਏ 334 ਭਾਰਤੀ ਨਾਗਰਿਕਾਂ ਨੂੰ ਲੈ ਕੇ ਹਵਾਈ ਫੌਜ ਦੇ ਦੋ ਜਹਾਜ਼ ਬੀਤੀ ਰਾਤ ਮੁੰਬਈ ਪਹੁੰਚੇ। ਹਿੰਸਾ ਪ੍ਰਭਾਵਿਤ ਯਮਨ ਤੋਂ ਹੁਣ ਤੱਕ ਕਰੀਬ 692 ਭਾਰਤੀਆਂ ਨੂੰ ਭਾਰਤ ਵਾਪਸ ਲਿਆਂਦਾ ਗਿਆ ਹੈ। ਇਕ ਰੱਖਿਆ ਸੂਤਰ ਨੇ ਦੱਸਿਆ ਕਿ 155 ਭਾਰਤੀਆਂ ਨੂੰ ਲੈ ਕੇ ਭਾਰਤੀ ਹਵਾਈ ਫੌਜ ਦਾ ਇਕ ਜਹਾਜ਼ ਰਾਤ 11.30 ਵਜੇ ਉਤਰਿਆ ਅਤੇ ਇਕ ਹੋਰ ਜਹਾਜ਼ 10 ਮਿੰਟਾਂ ਬਾਅਦ ਭਾਰਤ ਦੀ ਧਰਤੀ 'ਤੇ ਉਤਰਿਆ। ਜਿਨ੍ਹਾਂ ਵਿਚ 179 ਭਾਰਤੀ ਸਵਾਰ ਸਨ। ਉਨ੍ਹਾਂ ਨੇ ਦੱਸਿਆ ਕਿ ਹੁਣ ਤੱਕ ਯਮਨ ਤੋਂ ਚਾਰ ਜਹਾਜ਼ ਭਾਰਤ ਆ ਚੁੱਕੇ ਹਨ। ਹਵਾਈ ਫੌਜ ਦੇ ਦੋ ਜਹਾਜ਼ਾਂ ਰਾਹੀਂ ਸ਼ੁੱਕਰਵਾਰ ਨੂੰ 358 ਭਾਰਤੀਆਂ ਨੂੰ ਲਿਆਂਦਾ ਗਿਆ।
ਜ਼ਿਕਰਯੋਗ ਹੈ ਕਿ ਯਮਨ ਵਿਚ ਸਾਊਦੀ ਨੀਤ ਗਠਬੰਧਨ ਅਤੇ ਸ਼ੀਆ ਬਾਗੀਆਂ ਵਿਚਕਾਰ ਭਿਆਨਕ ਸੰਘਰਸ਼ ਚੱਲ ਰਿਹਾ ਹੈ।
ਅਮਰੀਕੀ ਅਦਾਲਤ : ਯੋਗ ਨਾਲ ਧਾਰਮਿਕ ਸੁਤੰਤਰਤਾ ਦਾ ਉਲੰਘਣ ਨਹੀਂ ਹੁੰਦਾ
NEXT STORY