ਹਾਵੜਾ- ਯਮਨ ਤੋਂ ਸਹੀ ਸਲਾਮਤ ਦੇਸ਼ ਪਰਤੇ ਭਾਰਤੀਆਂ ਨੇ ਉੱਥੇ ਗੁਜ਼ਾਰੇ ਭਿਆਨਕ ਦਿਨਾਂ ਨੂੰ ਯਾਦ ਕਰ ਕੇ ਕੰਬ ਉਠਦੇ ਹਨ। ਪੱਛਮੀ ਬੰਗਾਲ ਦੇ ਸਥਾਨਕ ਵਾਸੀ ਜਹੀਰੂਲ ਯਮਨ ਦੇ ਹਾਲਾਤ ਨੂੰ ਯਾਦ ਕਰਦੇ ਹੋਏ ਕਹਿੰਦੇ ਹਨ ਕਿ ਉੱਥੇ ਦੇ ਮਾਹੌਲ ਨੂੰ ਦੇਖ ਕੇ ਹਿੰਦੀ ਫਿਲਮਾਂ ਦੇ ਐਕਸ਼ਨ ਦ੍ਰਿਸ਼ਾਂ ਦੀ ਯਾਦ ਆਉਂਦੀ ਹੈ। ਹਰ ਥਾਂ ਬੰਬ ਧਮਾਕੇ ਹੋ ਰਹੇ ਹਨ ਅਤੇ ਗੋਲੀਆਂ ਚਲ ਰਹੀਆਂ ਹਨ।
ਉਨ੍ਹਾਂ ਨੇ ਕਿਹਾ ਕਿ ਮੈਂ ਉੱਥੋਂ ਦੇ ਦ੍ਰਿਸ਼ਾਂ ਨੂੰ ਕਦੇ ਭੁੱਲ ਨਹੀਂ ਸਕਦਾ। ਕਿਸ ਤਰ੍ਹਾਂ ਬੰਬ ਧਮਾਕੇ ਹੋ ਰਹੇ ਸਨ ਅਤੇ ਗੋਲੀਆਂ ਚਲ ਰਹੀਆਂ ਸਨ। ਮੈਂ ਅਜਿਹੇ ਦ੍ਰਿਸ਼ ਸਿਰਫ ਫਿਲਮਾਂ 'ਚ ਦੇਖੇ ਹਨ। ਜਹੀਰੂਲ ਦੋ ਮਹੀਨੇ ਪਹਿਲਾਂ ਹੀ ਯਮਨ ਦੇ ਅਦਨ ਸ਼ਹਿਰ ਗਏ ਸਨ। ਹੁਗਲੀ ਦੇ ਹਰੀਪਾਲ ਖੇਤਰ ਵਾਸੀ ਜਹੀਰੂਲ ਨੇ ਕਿਹਾ ਕਿ ਜ਼ਿਆਦਾਤਰ ਮਜ਼ਦੂਰਾਂ ਨੇ ਕਈ ਦਿਨਾਂ ਤੋਂ ਕੁਝ ਖਾਧਾ-ਪੀਤਾ ਨਹੀਂ ਹੈ। ਭਾਰੀ ਗਤੀਰੋਧ ਕਾਰਨ ਭਾਰਤੀ ਯਮਨ ਛੱਡ ਕੇ ਦੌੜ ਰਹੇ ਹਨ।
ਸਫੀਕੁਲ ਰਹਿਮਾਨ ਨੇ ਸ਼ੁੱਕਰਵਾਰ ਨੂੰ ਇੱਥੇ ਹਾਵੜਾ ਸਟੇਸ਼ਨ ਪਹੁੰਚਣ ਤੋਂ ਬਾਅਦ ਉਨ੍ਹਾਂ ਭਿਆਨਕ ਦਿਨਾ ਨੂੰ ਯਾਦ ਕਰਦੇ ਹੋਏ ਕਿਹਾ ਕਿ ਮੈਂ ਆਪਣੀਆਂ ਭਾਵਨਾਵਾਂ ਨੂੰ ਜ਼ਾਹਰ ਨਹੀਂ ਕਰ ਸਕਦਾ। ਹੁਗਲੀ ਜ਼ਿਲੇ ਦੇ ਰਹਿਮਾਨ ਮਜ਼ਦੂਰ ਰੂਪ 'ਚ ਕੰਮ ਕਰ ਲਈ ਦੋ ਸਾਲ ਪਹਿਲਾਂ ਅਦਨ ਗਏ ਸਨ। ਰਹਿਮਾਨ ਨੇ ਕਿਹਾ ਕਿ ਭਾਰਤ ਸਰਕਾਰ ਨੇ ਤੁਰੰਤ ਕਾਰਵਾਈ ਕਰਦੇ ਹੋਏ ਉੱਥੇ ਫਸੇ ਭਾਰਤੀਆਂ ਨੂੰ ਸੁਰੱਖਿਅਤ ਮੁੰਬਈ ਲਿਆਉਣ ਲਈ ਜਹਾਜ਼ ਭੇਜੇ ਪਰ ਇਸ ਤੋਂ ਪਹਿਲਾਂ ਉਨ੍ਹਾਂ ਸਾਰਿਆਂ ਨੇ ਉਮੀਦਾਂ ਛੱਡ ਦਿੱਤੀਆਂ ਸਨ। ਰਹਿਮਾਨ ਨੇ ਕਿਹਾ ਕਿ ਮੈਂ ਕਦੇ ਵਾਪਸ ਨਹੀਂ ਜਾਵਾਂਗਾ। ਮੈਂ ਆਪਣੇ ਅਤੇ ਪਰਿਵਾਰ ਦੇ ਬਿਹਤਰ ਭਵਿੱਖ ਦੀ ਉਮੀਦ ਨਾਲ ਉੱਥੇ ਗਿਆ ਸੀ ਪਰ ਮੈਂ ਹੁਣ ਇਸ ਡਰ ਨੂੰ ਹੋਰ ਨਹੀਂ ਜੀਅ ਸਕਦਾ। ਮੈਂ ਇੱਥੇ ਹੀ ਕੋਈ ਕੰਮ ਲੱਭ ਲਵਾਂਗਾ।
ਵਿਆਜ਼ ਨਾ ਦੇਣ 'ਤੇ ਲੜਕੀ ਨਾਲ ਬਲਾਤਕਾਰ ਤੇ ਬਣਾਈ ਅਸ਼ਲੀਲ ਵੀਡੀਓ
NEXT STORY