ਮੁੰਬਈ- ਹਿੱਟ ਐਂਡ ਰਨ ਮਾਮਲੇ 'ਚ 5 ਦਿਨ ਪਹਿਲਾਂ ਸਲਮਾਨ ਖਾਨ ਦੇ ਡਰਾਈਵਰ ਅਸ਼ੋਕ ਨੇ ਕੋਰਟ 'ਚ ਬਿਆਨ ਦਿੱਤਾ ਸੀ ਕਿ ਹਾਦਸੇ ਦੌਰਾਨ ਉਹ ਸਲਮਾਨ ਦੀ ਕਾਰ ਚਲਾ ਰਹੇ ਸਨ। ਹੁਣ ਇਸ ਮਾਮਲੇ 'ਚ ਅਸ਼ੋਕ ਦੀ ਪਤਨੀ ਅਨੀਤਾ ਨੇ ਸਿੰਘ ਨੇ ਆਪਣਾ ਮੂੰਹ ਖੋਲ੍ਹਿਆ ਹੈ। ਉਸ ਨੇ ਇਕ ਅੰਗਰੇਜੀ ਅਖਬਾਰ ਨੂੰ ਦੱਸਿਆ ਕਿ ਇਸ ਬਾਰੇ ਉਸ ਨੂੰ ਟੀਵੀ ਦੀਆਂ ਖਬਰਾਂ ਤੋਂ ਪਤਾ ਲੱਗਾ ਹੈ। ਅਨੀਤਾ ਨੇ ਕਿਹਾ, ''ਮੇਰੇ ਪਤੀ ਨੇ ਨਾ ਹੀ ਹਾਦਸੇ ਵਾਲੀ ਰਾਤ ਮੇਰੇ ਨਾਲ ਕੋਈ ਗੱਲ ਕੀਤੀ ਸੀ ਅਤੇ ਨਾ ਹੀ ਇਨ੍ਹਾਂ 13 ਸਾਲਾਂ 'ਚ ਮੈਨੂੰ ਕੁਝ ਦੱਸਿਆ। ਮੈ ਜੋ ਵੀ ਜਾਣਦੀ ਹਾਂ ਉਹ ਮੈਨੂੰ ਨਿਊਜ਼ ਚੈਨਲਾਂ ਤੋਂ ਹੀ ਪਤਾ ਲੱਗਾ ਹੈ। ਮੇਰੇ ਪਤੀ ਦੀ ਆਦਤ ਹੈ ਕਿ ਉਹ ਘਰ 'ਚ ਆਪਣੇ ਕੰਮ ਬਾਰੇ ਕੋਈ ਵੀ ਗੱਲ ਨਹੀਂ ਕਰਦੇ ਹਨ। ਕੁਝ ਨਾ ਦੱਸਣ ਦਾ ਫੈਸਲਾ ਵੀ ਉਨ੍ਹਾਂ ਦਾ ਸੀ ਅਤੇ ਕੋਰਟ 'ਚ ਸੱਚ ਦੱਸਣ ਦਾ ਫੈਸਲਾ ਵੀ ਉਨ੍ਹਾਂ ਦਾ ਹੀ ਸੀ। ਮੈਂ ਉਨ੍ਹਾਂ ਦੇ ਫੈਸਲੇ ਦਾ ਸਨਮਾਨ ਕਰਦੀ ਹਾਂ। ਮੈਨੂੰ ਮਾਣ ਹੈ ਕਿ ਉਨ੍ਹਾਂ ਨੇ ਆਪਣੇ ਮਾਲਿਕ ਨੂੰ ਹੇਠਾਂ ਨਹੀਂ ਦਿਖਾਇਆ।''
ਇੰਨਾ ਹੀ ਨਹੀਂ ਅਨੀਤਾ ਨੇ ਇਥੋ ਤੱਕ ਵੀ ਕਿਹਾ ਕਿ ਜੇਕਰ ਉਸ ਦੇ ਪਤੀ ਦੋਸ਼ੀ ਹਨ ਤਾਂ ਉਨ੍ਹਾਂ ਨੂੰ ਸਜਾ ਲਈ ਵੀ ਤਿਆਰ ਰਹਿਣਾ ਚਾਹੀਦਾ ਹੈ। ਉਸ ਨੇ ਕਿਹਾ, ''ਅਸੀਂ ਜਾਣਦੇ ਹਾਂ ਕਿ ਸਲਮਾਨ ਖਾਨ ਸਾਡਾ ਸਾਥ ਕਦੇ ਨਹੀਂ ਛੱਡਣਗੇ। ਉਹ ਸਾਡੀ ਮਦਦ ਲਈ ਸਭ ਕੁਝ ਕਰਨਗੇ। ਉਹ ਕਿਸੇ ਨੂੰ ਵੀ ਦਰਦ 'ਚ ਨਹੀਂ ਸਕਦੇ।'' ਜ਼ਿਕਰਯੋਗ ਹੈ ਕਿ ਸਲਮਾਨ 'ਤੇ ਦੋਸ਼ ਹੈ ਕਿ ਸਤੰਬਰ ਸਾਲ 2002 ਦੀ ਰਾਤ ਨੂੰ ਉਨ੍ਹਾਂ ਨੇ ਆਪਣੀ ਲੈਂਡਕਰੂਜ਼ਰ ਕਾਰ ਨਾਲ ਬਾਂਦਰਾ ਦੀ ਇਕ ਬੇਕਰੀ ਦੀ ਦੁਕਾਨ ਦੀ ਬਾਹਰੀ ਪਟੜੀ 'ਤੇ ਸੋ ਰਹੇ ਲੋਕਾਂ ਨੂੰ ਕੁਚਲ ਦਿੱਤਾ ਸੀ ਅਤੇ ਇਸ ਹਾਦਸੇ 'ਚ ਇਕ ਵਿਅਕਤੀ ਦੀ ਮੌਤ ਹੋ ਗਈ ਸੀ ਜਦੋਂ ਕਿ ਚਾਰ ਜ਼ਖਮੀ ਹੋ ਗਏ ਸਨ।
ਇਹ ਕੀ! ਹਾਟ ਸੀਟ ਛੱਡ ਸਿੱਧੂ ਨੇ ਹਾਟ ਸੰਨੀ ਨੂੰ ਲਗਾਇਆ ਗਲੇ (ਦੇਖੋ ਤਸਵੀਰਾਂ)
NEXT STORY