ਮੁੰਬਈ- ਬਾਲੀਵੁੱਡ 'ਚ 90 ਦੇ ਦਹਾਕੇ 'ਚ ਆਪਣੇ ਕੈਰੀਅਰ ਦੀ ਸ਼ੁਰੂਆਤ ਕਰਨ ਵਾਲੀ ਅਭਿਨੇਤਰੀ ਦਿਵਿਆ ਭਾਰਤੀ 5 ਅਪ੍ਰੈਲ 1993 ਨੂੰ ਇਸ ਦੁਨੀਆ ਨੂੰ ਅਲਵਿਦਾ ਕਹਿ ਗਈ ਸੀ। ਉਸ ਦੀ ਮੌਤ ਦਾ ਕਾਰਨ ਕੀ ਸੀ ਇਹ ਅੱਜ ਤੱਕ ਇਕ ਰਾਜ਼ ਬਣਿਆ ਹੋਇਆ ਹੈ। 25 ਫਰਵਰੀ 1974 ਨੂੰ ਮੁੰਬਈ 'ਚ ਪੈਦਾ ਹੋਈ ਦਿਵਿਆ ਭਾਰਤੀ ਨੇ ਹਿੰਦੀ ਫਿਲਮਾਂ ਤੋਂ ਇਲਾਵਾ ਤਾਮਿਲ ਅਤੇ ਤੇਲਗੂ ਫਿਲਮਾਂ 'ਚ ਵੀ ਆਪਣੀ ਅਦਾਕਾਰੀ ਦੀ ਛਾਪ ਛੱਡੀ। ਉਸ ਦੀਆਂ ਬਾਲੀਵੁੱਡ ਫਿਲਮਾਂ 'ਚ 'ਸ਼ੋਲਾ ਔਰ ਸ਼ਬਨਮ', 'ਦਿਲ ਆਸ਼ਿਨਾ ਹੈ' ਅਤੇ 'ਦੀਵਾਨਾ' ਸ਼ਾਮਲ ਹਨ। ਜ਼ਿਕਰਯੋਗ ਹੈ ਕਿ 5 ਅਪ੍ਰੈਲ 1993 ਦੀ ਰਾਤ 11 ਵਜੇ ਮੁੰਬਈ ਦੇ ਵਾਰਸੋਵਾ ਸਥਿਤ ਤੁਲਸੀ ਅਪਾਰਟਮੈਂਟ ਦੇ 5ਵੇਂ ਫਲੋਰ ਤੋਂ ਡਿੱਗ ਕੇ ਦਿਵਿਆ ਭਾਰਤੀ ਦੀ ਮੌਤ ਹੋਈ ਸੀ। ਉਸ ਸਮੇਂ ਉਸ ਦੀ ਉਮਰ ਸਿਰਫ 19 ਸਾਲ ਦੀ ਸੀ। ਦਿਵਿਆ ਨੇ ਖੁਦਕੁਸ਼ੀ ਕੀਤੀ ਸੀ ਜਾਂ ਫਿਰ ਉਸ ਦਾ ਮਰਡਰ ਕੀਤਾ ਗਿਆ ਸੀ ਇਸ 'ਤੇ ਮੁੰਬਈ ਪੁਲਸ ਅਜੇ ਤੱਕ ਕੋਈ ਵੀ ਪਰਦਾ ਨਹੀਂ ਉਠਾ ਸਕੀ ਹੈ।
ਦੀਵਿਆ ਦੀ ਹਰ ਇਕ ਫਿਲਮ ਹਿੱਟ ਰਹੀ ਸੀ। ਕਾਮਯਾਬੀ ਦੀ ਬੁਲੰਦੀ ਛੂਹਣ ਤੋਂ ਬਾਅਦ ਦਿਵਿਆ ਨੇ ਸਾਜਿਦ ਨਾਡੀਆਵਾਲਾ ਨਾਲ ਵਿਆਹ ਕਰ ਲਿਆ ਸੀ ਪਰ ਇਹ ਵਿਆਹ ਉਸ ਦੇ ਲਈ ਬਰਬਾਦ ਸਾਬਤ ਹੋਇਆ। ਵਿਆਹ ਦੇ ਕੁਝ ਮਹੀਨਿਆਂ ਬਾਅਦ ਹੀ ਉਸ ਦੀ ਮੌਤ ਹੋ ਗਈ ਸੀ। ਦੀਵਿਆ ਭਾਰਤੀ ਦੀਆਂ ਕਈ ਨਿਰਦੇਸ਼ਕਾਂ ਨਾਲ ਕੰਮ ਕਰਨ ਦੀ ਇੱਛਾ ਸੀ ਜਿਹੜੀ ਪੂਰੀ ਨਾ ਹੋ ਸਕੀ ਸੀ।
ਦੀਪਿਕਾ ਦੀ 'ਮਾਈ ਚੁਆਇਸ' ਤੇ ਮੇਲ ਵਰਜਨ ਤੋਂ ਬਾਅਦ ਆਇਆ 'ਮਾਈ ਚੁਆਇਸ' ਦਾ 'ਡੌਗ ਵਰਜਨ' (ਵੀਡੀਓ)
NEXT STORY