ਮੁੰਬਈ-ਤਾਮਿਲ, ਮਲਿਆਲਮ ਅਤੇ ਤੇਲਗੂ ਫਿਲਮਾਂ ਦੀ ਅਭਿਨੇਤਰੀ ਪੂਨਮ ਬਾਜਵਾ ਦਾ ਜਨਮ 5 ਅਪ੍ਰੈਲ 1989 ਨੂੰ ਮੁੰਬਈ 'ਚ ਹੋਇਆ। ਪੂਨਮ ਨੂੰ ਸਾਲ 2005 'ਚ ਮਿਸ ਪੁਣੇ ਵੀ ਚੁਣਿਆ ਗਿਆ ਸੀ। ਇਸ ਤੋਂ ਬਾਅਦ ਉਸ ਨੇ ਮਾਡਲਿੰਗ ਰਾਹੀਂ ਆਪਣੇ ਕੈਰੀਅਰ ਦੀ ਸ਼ੁਰੂਆਤ ਕੀਤੀ। ਜਦੋਂ ਪੂਨਮ ਇਕ ਫੈਸ਼ਨ ਸ਼ੋਅ 'ਚ ਹਿੱਸਾ ਲੈਣ ਹੈਦਰਾਬਾਦ ਗਈ ਤਾਂ ਸਾਊਥ ਦੇ ਇਕ ਡਾਇਰੈਕਟਰ ਨੇ ਉਸ ਨੂੰ ਦੇਖਿਆ ਅਤੇ ਫਿਲਮ ਦਾ ਆਫਰ ਦੇ ਦਿੱਤਾ। ਉਸ ਨੇ ਫਿਲਮ 'ਮੋਦਤੀ ਸਿਨੇਮਾ' ਨਾਲ ਆਪਣੇ ਅਭਿਨੈ ਦੀ ਸ਼ੁਰੂਆਤ ਕੀਤੀ। ਪੂਨਮ ਨੇ ਹੁਣ ਤੱਕ ਕਈ ਸੁਪਰਹਿੱਟ ਸਾਊਥ ਫਿਲਮਾਂ 'ਚ ਕੰਮ ਕੀਤਾ, ਜਿਨ੍ਹਾਂ 'ਚ 'ਪ੍ਰੇਮਾਂਥੋ ਇੰਥੇ', 'ਬੌਸ ਮੈਂ ਆਪਸੇ ਪਿਆਰ ਕਰਤਾ', 'ਵੇਦੁਕਾ', 'ਪਰੁਗੂ', 'ਥੇਨਾਵਾਟੁ', 'ਕਚੇਰੀ ਅਰਬੰਮ' ਆਦਿ ਹਨ।
ਆਲੀਆ ਨਾਲ ਹੌਟ ਸੀਨ ਕਰਨ ਤੋਂ ਫਵਾਦ ਨੇ ਕੀਤਾ ਮਨ੍ਹਾ
NEXT STORY