ਮੁੰਬਈ- ਬਾਲੀਵੁੱਡ 'ਚ ਇਨ੍ਹੀਂ ਦਿਨੀਂ ਅਦਾਕਾਰਾ ਦੀਪਿਕਾ ਪਾਦੁਕੋਣ ਦਾ 'ਮਾਈ ਚੁਆਇਸ' ਕਾਫੀ ਚਰਚਾ 'ਚ ਹੈ। ਇਸ ਵੀਡੀਓ ਨੂੰ ਲੈ ਕੇ ਕਈ ਸੈਲੇਬਸ ਦੀ ਮਿਲੀ-ਜੁਲੀ ਪ੍ਰਤੀਕਿਰਿਆ ਮਿਲ ਰਹੀ ਹੈ। ਇਸ 'ਚ ਕੰਗਨਾ ਰਣਾਓਤ ਅਤੇ ਸੋਨਾਕਸ਼ੀ ਸਿਨਹਾ ਤੋਂ ਬਾਅਦ ਹੁਣ ਅਦਾਕਾਰਾ ਸੋਨਮ ਕਪੂਰ ਦਾ ਨਾਂ ਵੀ ਸ਼ਾਮਲ ਹੋ ਗਿਆ ਹੈ।
ਜਦੋਂ ਸੋਨਮ ਤੋਂ ਦੀਪਿਕਾ ਦੇ ਵੀਡੀਓ 'ਮਾਈ ਚੁਆਇਸ' ਬਾਰੇ ਪੁੱਛਿਆ ਗਿਆ ਤਾਂ ਉਸ ਨੇ ਕਿਹਾ ਕਿ ਫੇਮੀਨਿਜ਼ਮ ਨੂੰ ਲੈ ਕੇ ਹਮੇਸ਼ਾ ਤੋਂ ਹੀ ਏਲਿਟ ਔਰਤਾਂ ਦੀ ਸੋਚ ਗਲਤ ਰਹੀ ਹੈ। ਉਨ੍ਹਾਂ ਨੂੰ ਲੱਗਦਾ ਹੈ ਕਿ ਮਰਦਾਂ ਨੂੰ ਭਲਾ-ਬੁਰਾ ਕਹਿਣ ਨਾਲ ਉਨ੍ਹਾਂ ਨਾਲ ਨਫਰਤ ਕਰਨ ਨਾਲ ਹੀ ਉਹ ਮਾਇਨੇ 'ਚ ਫੇਮੀਨਿਸਟ ਬਣ ਸਕਦੀ ਹੈ।
ਸੋਨਮ ਨੇ ਕਿਹਾ ਹੈ ਕਿ ਮੈਨੂੰ ਆਪਣੀ ਗੱਲ ਰੱਖਣ ਲਈ ਕਿਸੇ ਵੀਡੀਓ ਦੀ ਲੋੜ ਨਹੀਂ ਹੈ। ਮੇਰੇ ਐਕਸ਼ਨ ਦੀ ਆਵਾਜ਼ ਹਮੇਸ਼ਾ ਬੁਲੰਦ ਰਹੀ ਹੈ। ਮੈਨੂੰ ਮਾਣ ਹੈ ਕਿ ਮੈਂ ਇਕ ਔਰਤ ਹਾਂ ਅਤੇ ਮੈਂ ਅਪਣੀ ਆਜ਼ਾਦੀ ਦਾ ਸਨਮਾਨ ਕਰਦੀ ਹਾਂ। ਮੈਂ ਕਿਸੇ ਵੀ ਮੈਟਰ 'ਤੇ ਆਪਣੀ ਗੱਲ ਰੱਖਣ 'ਤੇ ਡਰ ਮਹਿਸੂਸ ਨਹੀਂ ਕੀਤਾ।
ਦੇਖੋ ਬਰਥ ਡੇ ਗਰਲ ਪੂਨਮ ਦੀਆਂ ਹੌਟ ਤੇ ਅਣਦੇਖੀਆਂ ਤਸਵੀਰਾਂ
NEXT STORY