ਜਲੰਧਰ- ਪੰਜਾਬ ਦੇ ਪਿੰਡ ਮੱਲੋਵਾਲ ਦੇ ਲੋਕਾਂ ਲਈ ਅਕਸ਼ੇ ਕੁਮਾਰ ਜਾਦੂਗਰ ਬਣ ਗਏ ਹਨ। ਜੀ ਹਾਂ, ਇਕ ਅਜਿਹਾ ਜਾਦੂਗਰ ਜਿਹੜਾ ਛੜੀ ਘੁਮਾ ਕੇ ਸਭ ਕੁਝ ਸੁੰਦਰ ਕਰ ਦਿੰਦਾ ਹੈ। ਅਸਲ 'ਚ ਖਿਡਾਰੀ ਅਕਸ਼ੇ ਆਪਣੀ ਫਿਲਮ ਸਿੰਘ ਇਜ਼ ਬਲਿੰਗ ਦੀ ਸ਼ੂਟਿੰਗ ਕਰ ਰਹੇ ਹਨ। ਇਹ ਸ਼ੂਟਿੰਗ ਪਟਿਆਲਾ ਵਿਖੇ ਚੱਲ ਰਹੀ ਹੈ।
ਫਿਲਮ ਦੀ ਸ਼ੂਟਿੰਗ ਲਈ ਪੂਰੇ ਪਿੰਡ ਨੂੰ ਸਜਾ ਦਿੱਤਾ ਗਿਆ ਹੈ। ਘਰਾਂ ਨੂੰ ਹਰੇ, ਨੀਲੇ, ਜਾਮਣੀ ਰੰਗਾਂ ਨਾਲ ਸਜਾਇਆ ਗਿਆ ਹੈ। ਇਸ ਫਿਲਮ ਨੂੰ ਪ੍ਰਭੂਦੇਵਾ ਡਾਇਰੈਕਟ ਕਰ ਰਹੇ ਹਨ। ਫਿਲਮ ਦੀ ਸ਼ੂਟਿੰਗ ਥੋੜ੍ਹੇ ਦਿਨਾਂ ਤਕ ਹੋਰ ਇਸੇ ਪਿੰਡ ਵਿਚ ਚੱਲਣ ਦੀ ਉਮੀਦ ਹੈ। ਫਿਲਮ ਸਾਲ ਦੇ ਅਖੀਰ ਤਕ ਰਿਲੀਜ਼ ਹੋ ਸਕਦੀ ਹੈ।
OMG! ਸਲਮਾਨ ਦੀ ਭਾਬੀ ਮਲਾਇਕਾ ਨੇ ਹੀ ਖੋਲ੍ਹ ਦਿੱਤੀ ਉਨ੍ਹਾਂ ਦੀ ਪੋਲ (ਦੇਖੋ ਤਸਵੀਰਾਂ)
NEXT STORY