ਕੌਸਾਲੀ— ਕਲਾ ਦਾ ਕੋਈ ਧਰਮ ਨਹੀਂ ਹੁੰਦਾ। ਅਸਲੀ ਕਲਾ ਉਹ ਹੀ ਹੁੰਦੀ ਹੈ ਜੋ ਬੰਦੇ ਨੂੰ ਰੱਬ ਦੇ ਨਾਲ ਜੁੜਿਆ ਹੋਇਆ ਮਹਿਸੂਸ ਕਰਾਵੇ ਅਤੇ ਇਸ ਵਿਚ ਭਲਾ ਗਾਇਕੀ ਤੇ ਸੰਗੀਤ ਤੋਂ ਵੱਡੀ ਚੀਜ਼ ਕਿਹੜੀ ਹੋ ਸਕਦੀ ਹੈ। ਸੋਨਮ ਕਾਲਰਾ ਇਕ ਸਿੱਖ ਲੜਕੀ ਹੈ। ਲੋਕ ਅਕਸਰ ਉਸ ਨੂੰ ਫਿਊਜ਼ਨ ਆਰਟਿਸਟ ਕਹਿੰਦੇ ਹਨ। ਸੋਨਮ ਕਾਲਰਾ ਕ੍ਰਿਸ਼ਚਨ (ਗਾਸਪਲ) ਅਤੇ ਇਸਲਾਮਿਕ (ਸੂਫੀ) ਸੰਗੀਤ ਗਾਉਂਦੀ ਹੈ। ਉਸ ਦਾ ਮੰਨਣਾ ਹੈ ਕਿ ਸੰਗੀਤ ਦੀ ਕੋਈ ਜਾਤ ਨਹੀਂ ਹੁੰਦੀ। ਜਦੋਂ ਲੋਕ ਉਸ ਨੂੰ ਫਿਊਜ਼ਨ ਆਰਟਿਸਟ ਕਹਿ ਕੇ ਪੁਕਾਰਦੇ ਹਨ ਤਾਂ ਉਸ ਨੂੰ ਪਸੰਦ ਨਹੀਂ ਆਉਂਦਾ। ਜੈਜ ਮਿਊਜ਼ਿਕ ਤੋਂ ਸ਼ੁਰੂਆਤ ਕਰਨ ਵਾਲੀ ਸੋਨਮ ਦਾ ਰੁਝਾਨ ਕਦੋਂ ਇਸਲਾਮਿਕ ਸੂਫੀ ਗਾਇਕੀ ਵੱਲ ਹੋ ਗਿਆ, ਉਸ ਨੂੰ ਵੀ ਨਹੀਂ ਪਤਾ ਲੱਗਾ। ਬੱਸ ਉਸ ਦਾ ਇਹ ਹੀ ਕਹਿਣਾ ਹੈ ਕਿ ਸੂਫੀ ਗਾਇਕੀ ਵਿਚ ਰੱਬ ਵੱਸਦਾ ਹੈ।
ਸੋਨਮ ਦੇ ਮਿਊਜ਼ੀਕਲ ਗਰੁੱਪ ਦਾ ਨਾਂ ਵੀ ਸੂਫੀ ਗਾਸਪਲ ਪ੍ਰੋਜੈਕਟ ਹੈ। ਸੋਨਮ ਦੀ ਜ਼ਿੰਦਗੀ ਉਸ ਸਮੇਂ ਇਕ ਨਵਾਂ ਮੋੜ ਆਇਆ ਜਦੋਂ ਉਸ ਨੂੰ ਦਿੱਲੀ ਵਿਚ ਹਜਰਤ ਨਿਜ਼ਾਮੂਦੀਨ ਦੀ ਸੂਫੀ ਇਨਾਇਤ ਵਿਚ ਗਾਉਣ ਦਾ ਮੌਕਾ ਮਿਲਿਆ। ਸੋਨਮ ਕਹਿੰਦੀ ਹੈ ਕਿ ਇਹ ਥਾਂ ਸੂਫੀ ਹੈ ਅਤੇ ਨਿਸ਼ਚਿਤ ਤੌਰ 'ਤੇ ਇਸਲਾਮਿਕ ਦਰਗਾਹ ਹੈ। ਸੋਨਮੀ ਫਾਰਸੀ, ਉਰਦੂ ਅਤੇ ਪੰਜਾਬੀ ਤਿੰਨਾਂ ਭਾਸ਼ਾਵਾਂ ਵਿਚ ਗਾਉਣ ਦਾ ਹੁਨਰ ਰੱਖਦੀ ਹੈ। ਸੋਨਮ ਨੇ ਕੌਸਾਲੀ ਵਿਚ ਜਦੋਂ 'ਅੱਲਾਹ ਹੂ' ਅਤੇ 'ਹੱਲੇਲੁਜਾਹ' ਗਾਇਆ ਤਾਂ ਦਰਸ਼ਕਾਂ ਉਸ ਦੀ ਖੂਬ ਸ਼ਲਾਘਾ ਕੀਤੀ। ਸੋਨਮ ਮੰਨਦੀ ਹੈ ਕਿ ਸੰਗੀਤ ਦਾ ਕੋਈ ਧਰਮ ਨਹੀਂ ਹੁੰਦਾ ਸਗੋਂ ਇਹ ਧਰਮਾਂ, ਭਾਸ਼ਾਵਾਂ ਅਤੇ ਸੋਚ ਦੇ ਬੰਧਨਾਂ ਨੂੰ ਤੋੜ ਦਿੰਦਾ ਹੈ। ਇਸ ਦੀ ਮਿਸਾਲ ਹੈ ਖੁਦ ਸੋਨਮ ਕਾਲਰਾ, ਜੋ ਇਕ ਸਿੱਖ ਕੁੜੀ ਹੋ ਕੇ ਜਦੋਂ ਉਰਦੂ 'ਚ ਗਾਉਂਦੀ ਹੈ ਤਾਂ ਸੁਣਨ ਵਾਲੇ ਮਦਮਸਤ ਹੋ ਜਾਂਦੇ ਹਨ।
ਬਿਜਲੀ ਸਰਪਲੱਸ ਸੂਬਾ ਬਣਿਆ ਪੰਜਾਬ : ਬਾਦਲ (ਵੀਡੀਓ)
NEXT STORY