ਪਟਿਆਲਾ(ਨਰਿੰਦਰ)-ਜੇਕਰ ਛੁੱਟੀ ਵਾਲੇ ਦਿਨ ਪੁਲਸ ਥਾਣੇ 'ਚ ਕਿਸੇ ਕੰਮ ਲਈ ਜਾਣਾ ਪੈ ਜਾਵੇ ਤਾਂ ਇਸ ਦੌਰਾਨ ਜ਼ਾਹਿਰ ਹੈ ਕਿ ਸਾਹਿਬ ਤਾਂ ਨਹੀਂ ਮਿਲ ਸਕਣਗੇ ਪਰ ਸ਼ਹਿਰ 'ਚ ਕੁੱਤੇ ਜ਼ਰੂਰ ਆਨ ਡਿਊਟੀ ਮਿਲ ਸਕਦੇ ਹਨ। ਇਹ ਸੁਣਨ 'ਚ ਸ਼ਾਇਦ ਕੁਝ ਅਜੀਬ ਲੱਗ ਰਿਹਾ ਹੋਏ ਪਰ ਐਤਵਾਰ ਦੀ ਛੁੱਟੀ ਵਾਲੇ ਦਿਨ ਇਹ ਨਜ਼ਾਰਾ ਸਦਰ ਪੁਲਸ ਥਾਣਾ ਪਟਿਆਲਾ 'ਚ ਦੇਖਣ ਨੂੰ ਮਿਲਿਆ ਜਿਥੇ ਕੁੱਤਾ ਪੁਲਸ ਥਾਣੇ 'ਚ ਆਨ ਡਿਊਟੀ ਸੀ। ਲੋਕਾਂ ਦੀਆਂ ਮੁਸ਼ਕਿਲਾਂ ਸੁਣਨ ਲਈ ਸਦਰ ਪੁਲਸ ਪਟਿਆਲਾ 'ਚ ਬਣਾਏ ਗਏ ਚੈਂਬਰ 'ਚ ਪੁਲਸ ਡਿਊਟੀ ਅਫਸਰ ਦੀ ਕੁਰਸੀ ਅਤੇ ਟੇਬਲ 'ਤੇ ਕੁੱਤਾ ਬੈਠਾ ਹੋਇਆ ਇੰਝ ਲੱਗ ਰਿਹਾ ਸੀ ਜਿਵੇਂ ਉਹ ਆਪਣੀ ਡਿਊਟੀ ਦੇ ਰਿਹਾ ਹੋਵੇ। ਇਹ ਦ੍ਰਿਸ਼ ਬੇਸ਼ੱਕ ਹਾਸੇ ਵਾਲਾ ਸੀ ਪਰ ਇਸ ਦ੍ਰਿਸ਼ ਨੂੰ ਦੇਖ ਕੇ ਸਦਰ ਪੁਲਸ ਮੁਲਾਜ਼ਮਾਂ ਦੀ ਲਾਪ੍ਰਵਾਹੀ ਤਾਂ ਦਿਖ ਹੀ ਰਹੀ ਸੀ।
ਮੇਰੇ ਵਿਰੋਧ ਪਿੱਛੇ ਦਿੱਲੀ ਹਾਈਕਮਾਂਡ ਦੀ ਸਾਜ਼ਿਸ਼ : ਡਾ. ਗਾਂਧੀ
NEXT STORY