ਫਿਰੋਜਪੁਰ-ਹਰ ਕੋਈ ਚਾਹੁੰਦਾ ਹੈ ਕਿ ਉਸ ਨੂੰ ਔਲਾਦ ਦਾ ਸੁੱਖ ਮਿਲੇ ਫਿਰ ਜਦੋਂ ਕਿਸੇ ਔਰਤ ਦੀ ਕੁੱਖ ਸੁੰਨੀ ਹੋਵੇ ਤਾਂ ਉਹ ਹਰ ਕੋਸ਼ਿਸ਼ ਕਰਦੀ ਹੈ ਕਿ ਉਸ ਨੂੰ ਸੁੰਨੀ ਕੁੱਖ ਨੂੰ ਭਾਗ ਲੱਗ ਜਾਣ ਪਰ ਆਪਣੇ ਘਰ ਬੱਚਾ ਪੈਦਾ ਕਰਨ ਲਈ ਇਕ ਔਰਤ ਨੇ ਤਾਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਅਤੇ ਆਪਣੀ ਹੀ ਦਿਓਰਾਣੀ ਦੀ ਬੱਚੀ ਨੂੰ ਬੇਰਹਿਮੀ ਨਾਲ ਮਾਰ ਮੁਕਾਇਆ।
ਜਾਣਕਾਰੀ ਮੁਤਾਬਕ ਫਿਰੋਜਪੁਰ ਦੇ ਅਬੋਹਰ 'ਚ ਪਿੰਡ ਖਿੱਪਾਂਵਾਲੀ ਦੀ ਰਹਿਣ ਵਾਲੀ ਇਕ ਔਰਤ ਜਾਦੂ-ਟੂਣਿਆਂ 'ਚ ਵਿਸ਼ਵਾਸ ਰੱਖਦੀ ਸੀ। ਉਸ ਨੇ ਆਪਣੀ ਹੀ ਦਿਓਰਾਣੀ ਦੀ ਮਾਸੂਮ ਬੱਚੀ ਦੀ ਹੱਤਿਆ ਕਰਕੇ ਉਸ ਨੂੰ ਖੂਈ 'ਚ ਸੁੱਟ ਦਿੱਤਾ। ਰਾਜ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਸ ਦਾ ਵਿਆਹ ਸਵਾ ਸਾਲ ਪਹਿਲਾਂ ਅਮਨਦੀਪ ਕੌਰ ਨਾਲ ਹੋਇਆ ਸੀ ਅਤੇ ਬੀਤੇ ਨਰਾਤਿਆਂ 'ਚ ਉਨ੍ਹਾਂ ਦੇ ਘਰ ਇਕ ਬੱਚੀ ਨੇ ਜਨਮ ਲਿਆ ਸੀ, ਜਿਸ ਦਾ ਨਾਂ ਮਨਜੀਤ ਕੌਰ ਰੱਖਿਆ।
3 ਅਪ੍ਰੈਲ ਨੂੰ ਰਾਜ ਕੰਮ 'ਤੇ ਚਲਾ ਗਿਆ ਅਤੇ ਅਮਨਦੀਪ ਬਾਥਰੂਮ 'ਚ ਚਲੀ ਗਈ। ਇਸ ਦੌਰਾਨ ਪੰਘੂੜੇ 'ਚ ਪਈ ਬੱਚੀ ਸ਼ੱਕੀ ਹਾਲਾਤ 'ਚ ਗਾਇਬ ਹੋ ਗਈ। ਕਾਫੀ ਭਾਲ ਕਰਨ 'ਤੇ ਵੀ ਜਦੋਂ ਬੱਚੀ ਨਹੀਂ ਮਿਲੀ ਤਾਂ ਰਾਜ ਨੂੰ ਆਪਣੀ ਭਾਬੀ 'ਤੇ ਸ਼ੱਕ ਹੋਇਆ ਤਾਂ ਗੁਆਂਢਣ ਨੇ ਵੀ ਕਹਿ ਦਿੱਤਾ ਕਿ ਉਸ ਨੇ ਉਕਤ ਔਰਤ ਨੂੰ ਬੱਚੀ ਲਿਜਾਂਦੇ ਹੋਇਆ ਦੇਖਿਆ ਹੈ।
ਦੋਸ਼ੀ ਔਰਤ ਨੇ ਬੱਚੀ ਨੂੰ ਚੁੱਕਣ ਤੋਂ ਪਹਿਲਾਂ ਪਖਾਨੇ ਵਾਲੀ ਖੂਈ 'ਚ ਸੁੱਟ ਦਿੱਤਾ ਅਤੇ ਉਸ 'ਤੇ ਇੱਟਾਂ ਵੀ ਸੁੱਟ ਦਿੱਤੀਆਂ ਤਾਂ ਜੋ ਬੱਚੀ ਇਨ੍ਹਾਂ ਹੇਠ ਦੱਬ ਜਾਵੇ। ਬੀਤੇ ਦਿਨ ਜਦੋਂ ਪਿੰਡ ਵਾਸੀਆਂ ਨੇ ਬੱਚੀ ਦੀ ਲਾਸ਼ ਪਖਾਨੇ ਵਾਲੀ ਖੂਈ 'ਚੋਂ ਬਰਾਮਦ ਕਰ ਲਈ ਤਾਂ ਗੁਰਮੀਤ ਕੌਰ ਫਰਾਰ ਹੋ ਗਈ। ਫਿਲਹਾਲ ਪੁਲਸ ਨੇ ਉਸ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ ਅਤੇ ਉਸ ਦੀ ਅਤੇ ਉਸ ਦੇ ਨਾਲ ਦੇ ਤਾਂਤਰਿਕ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕਰ ਰਹੀ ਹੈ
...ਜਦੋਂ ਸਦਰ ਪੁਲਸ ਪਟਿਆਲਾ 'ਚ ਆਨ ਡਿਊਟੀ ਹੋਏ ਕੁੱਤੇ!
NEXT STORY