ਚੰਡੀਗੜ੍ਹ (ਅਗਰਵਾਲ)-ਇਕ ਲੀਟਰ ਪੈਟਰੋਲ 'ਚ 65 ਕਿਲੋਮੀਟਰ ਦਾ ਸਫਰ ਤੈਅ ਕਰਨ ਵਾਲੀ ਟੂ ਸੀਟਰ ਕਾਰ ਪਟਿਆਲਾ ਦੇ ਵਿਦਿਆਰਥੀ ਅਨਮੋਲ ਦੀਪ ਸਿੰਘ ਨੇ ਤਿਆਰ ਕਰਕੇ ਨਾਮੁਮਕਿਨ ਕੰਮ ਨੂੰ ਆਸਾਨ ਕਰ ਦਿਖਾਇਆ ਹੈ। ਅਨਮੋਲ ਨੇ ਕਾਰਬਨ ਫਾਈਬਰ ਨਾਲ ਕਾਰ ਤਿਆਰ ਕੀਤੀ ਹੈ, ਜਿਸ ਦਾ ਭਾਰ 23 ਕਿਲੋਗ੍ਰਾਮ ਹੈ।
ਇਹ ਬੇਹੱਦ ਹਲਕੀ ਹੋਣ ਦੇ ਨਾਲ ਸਸਤੀ ਵੀ ਹੈ। ਇਸ 'ਚ ਬਾਈਕ ਇੰਜਣ ਅਤੇ ਟਾਇਰ ਨੂੰ ਕਾਰਬਨ ਫੈਬਰਿਕ ਨਾਲ ਜੋੜਿਆ ਗਿਆ ਹੈ। ਕਾਰ ਨੂੰ ਟੂ ਸੀਟਰ ਬਣਾਇਆ ਗਿਆ ਹੈ। ਇਸ 'ਚ 5 ਇਲੈਕਟ੍ਰਾਨਿਕ ਗੇਅਰ ਹਨ, ਜੋ ਬਟਨ ਨਾਲ ਆਪਰੇਟ ਹੁੰਦੇ ਹਨ। ਅਨਮੋਲ ਏਲਾਂਤੇ ਮਾਲ 'ਚ ਚੱਲ ਰਹੇ ਲਾਈਫ ਸਟਾਈਲ ਈਵੈਂਟ ਜਾਪਾਲੋਜਾ 'ਚ ਕਾਰ ਨੂੰ ਲੈ ਕੇ ਪਹੁੰਚੇ। ਇਸ ਦੌਰਾਨ ਅਨਮੋਲ ਨੇ ਕਿਹਾ ਕਿ ਕਾਰ ਨੂੰ ਬਣਾਉਣ 'ਚ ਕਰੀਬ 7 ਮਹੀਨਿਆਂ ਦਾ ਸਮਾਂ ਲੱਗਿਆ।
ਨਨ ਗੈਂਗਰੇਪ ਕਾਂਡ 'ਚ ਆਇਆ ਨਵਾਂ ਮੋੜ
NEXT STORY