ਲੁਧਿਆਣਾ (ਕੁਲਵੰਤ) - ਨੰਨ ਗੈਂਗ ਰੇਪ ਮਾਮਲੇ ਵਿਚ ਲੁਧਿਆਣਾ ਪੁਲਸ ਵਲੋਂ ਗ੍ਰਿਫਤਾਰ ਕੀਤੇ ਗਏ ਸ਼ੱਕੀ ਦੋਸ਼ੀਆਂ ਤੋਂ ਪੁੱਛਗਿੱਛ ਕਰਨ ਲਈ ਪੱਛਮੀ ਬੰਗਾਲ ਤੋਂ ਪੁਲਸ ਦੀ ਟੀਮ ਐਤਵਾਰ ਦੀ ਦੇਰ ਸ਼ਾਮ ਨੂੰ ਲੁਧਿਆਣਾ ਪਹੁੰਚ ਗਈ।
ਇਸ ਦੇ ਇਲਾਵਾ ਲੁਧਿਆਣਾ ਪੁਲਸ ਨੇ ਦੋਸ਼ੀਆਂ ਤੋਂ ਕੀਤੀ ਗਈ ਪੁੱਛਗਿੱਛ ਦੇ ਬਾਅਦ ਦਾਅਵਾ ਕੀਤਾ ਹੈ ਕਿ ਦੋਸ਼ੀ ਮੁੰਬਈ, ਰਾਜਸਥਾਨ ਅਤੇ ਦਿੱਲੀ ਵਿਚ ਵੀ ਦਰਜਨਾਂ ਵਾਰਦਾਤਾਂ ਨੂੰ ਅੰਜਾਮ ਦੇ ਚੁੱਕੇ ਹਨ।
ਉਥੇ ਪੁਲਸ ਦਾ ਦਾਅਵਾ ਸੀ ਕਿ ਗਿਰੋਹ ਦਾ ਟਿਕਾਣਾ ਦਿੱਲੀ ਹੀ ਸੀ, ਜਿਥੇ ਉਹ ਇਕੱਠੇ ਹੋ ਕੇ ਯੋਜਨਾ ਬਣਾਉਂਦੇ ਸਨ ਕਿ ਹੁਣ ਕਿਸ ਰਾਜ ਵਿਚ ਵਾਰਦਾਤਾਂ ਨੂੰ ਅੰਜਾਮ ਦੇਣਾ ਹੈ। ਪੁਲਸ ਦੀ ਟੀਮ ਦੋਸ਼ੀਆਂ ਤੋਂ ਪੁੱਛਗਿੱਛ ਕਰਨ ਵਿਚ ਜੁਟੀ ਹੋਈ ਹੈ ਤਾਂ ਕਿ ਅਸਲੀਅਤ ਸਾਹਮਣੇ ਆ ਸਕੇ ਕਿ ਇਹ ਫੜੇ ਗਏ ਦੋਸ਼ੀ ਉਹ ਹੀ ਹਨ, ਜਿਨ੍ਹਾਂ ਨੇ ਨੰਨ ਗੈਂਪਰੇਪ ਨੂੰ ਅੰਜਾਮ ਦਿੱਤਾ ਸੀ ਪਰ ਹਾਲੇ ਤਕ ਪੁਲਸ ਨੇ ਕਿਸੇ ਤਰ੍ਹਾਂ ਦਾ ਕੋਈ ਖੁਲਾਸਾ ਨਹੀਂ ਕੀਤਾ ਹੈ ਕਿ ਪੱਛਮੀ ਬੰਗਾਲ ਦੀ ਪੁਲਸ ਟੀਮ ਨੂੰ ਦੋਸ਼ੀਆਂ ਤੋਂ ਕੋਈ ਸੁਰਾਗ ਮਿਲਿਆ ਹੈ ਜਾਂ ਨਹੀਂ।
ਪੱਛਮੀ ਬੰਗਾਲ ਦੀ ਟੀਮ ਦੇ ਨਾਲ-ਨਾਲ ਲੁਧਿਆਣਾ ਪੁਲਸ ਦੀ ਟੀਮ ਵੀ ਦੋਸ਼ੀਆਂ ਤੋਂ ਪੁੱਛਗਿੱਛ ਕਰਨ ਵਿਚ ਲੱਗੀ ਹੋਈ ਹੈ ਤਾਂ ਕਿ ਦੋਸ਼ੀਆਂ ਵਲੋਂ ਕੀਤੀਆਂ ਗਈਆਂ ਵਾਰਦਾਤਾਂ ਨੂੰ ਹੋਰ ਵੀ ਪਤਾ ਚਲ ਸਕੇ। ਪੁਲਸ ਨੇ ਲੁੱਟ ਦੀ ਯੋਜਨਾ ਬਣਾਉਣ ਵਾਲੇ ਗ੍ਰਿਫਤਾਰ ਕੀਤੇ ਗਏ 7 ਦੋਸ਼ੀਆਂ ਨੂੰ ਮਹਿਲਾ ਸਾਥੀ ਮੋਨਾ ਨੂੰ ਵੀ ਗ੍ਰਿਫਤਾਰ ਕਰ ਲਿਆ ਹੈ। ਪੁਲਸ ਨੇ ਕਥਿਤ ਦੋਸ਼ੀ ਮਹਿਲਾ ਨੂੰ ਅਦਾਲਤ ਵਿਚ ਪੇਸ਼ ਕੀਤਾ, ਜਿਥੋਂ ਉਸ ਨੂੰ ਚਾਰ ਦਿਨ ਦੇ ਪੁਲਸ ਰਿਮਾਂਡ 'ਤੇ ਭੇਜ ਦਿੱਤਾ। ਦੋਸ਼ੀ ਮਹਿਲਾ ਮੋਨਾ ਦੋਸ਼ੀਆਂ ਦਾ ਸਾਥ ਦਿੰਦੀ ਸੀ ਅਤੇ ਭੋਲੇ-ਭਾਲੇ ਲੋਕਾਂ ਨੂੰ ਡਾਲਰ ਦਾ ਲਾਲਚ ਦੇ ਕੇ ਆਪਣੇ ਜਾਲ 'ਚ ਫਸਾਉਂਦੀ ਸੀ।
ਨੰਨ ਗੈਂਪ ਰੇਪ ਕਾਂਡ ਦੇ ਦੋਸ਼ੀਆਂ ਨੂੰ ਜਾਅਲੀ ਸਿਮ ਵੇਚਣ ਵਾਲੇ ਵੀ ਬਖਸ਼ੇ ਨਹੀਂ ਜਾਣਗੇ। ਅਜਿਹਾ ਕਹਿਣਾ ਸੀ ਏ. ਡੀ. ਸੀ. ਕ੍ਰਾਈਮ ਮੁਖਵਿੰਦਰ ਸਿੰਘ ਦਾ, ਜਿਨ੍ਹਾਂ ਨੇ ਦੱਸਿਆ ਕਿ ਜਾਂਚ ਵਿਚ ਪਤਾ ਚੱਲਿਆ ਹੈ ਕਿ ਇਨ੍ਹਾਂ ਦੋਸ਼ੀਆਂ ਨੇ ਲੁਧਿਆਣਾ ਤੋਂ ਹੀ ਜਾਅਲੀ ਸਿਮ ਖਰੀਦੇ ਸਨ, ਜਿਸ ਕਾਰਨ ਉਨ੍ਹਾਂ ਦੁਕਾਨਦਾਰਾਂ ਦੀ ਪਛਾਣ ਕਰ ਲਈ ਹੈ, ਜਲਦ ਹੀ ਪੁਲਸ ਟੀਮ ਉਨ੍ਹਾਂ ਦੁਕਾਨਦਾਰਾਂ ਨੂੰ ਕਾਬੂ ਕਰ ਲਵੇਗੀ।
ਦੋਸ਼ੀਆਂ ਤੋਂ ਪੁੱਛਗਿੱਛ ਦੇ ਬਾਅਦ ਪਤਾ ਚੱਲਿਆ ਕਿ ਫੜੇ ਗਏ 7 ਦੋਸ਼ੀਆਂ 'ਚੋਂ ਤਿੰਨ ਬੰਗਲਾ ਦੇਸ਼ੀ ਹਨ, ਤਿੰਨਾਂ ਵਿਚੋਂ ਇਕ ਦੋਸ਼ੀ ਤਾਂ ਲੁਧਿਆਣਾ ਵਿਚ ਹੀ ਬਚਪਨ ਤੋਂ ਰਹਿ ਰਿਹਾ ਹੈ, ਜੋ ਹੋਰ ਵੀ ਗੰਭੀਰ ਵਿਸ਼ਾ ਹੈ ਕਿ ਉਹ ਬੰਗਲਾ ਦੇਸ਼ੀ ਨਾਗਰਿਕ ਹੋਣ ਦੇ ਬਾਵਜੂਦ ਇਥੇ ਸਾਲਾਂ ਤੋਂ ਜਮਿਆ ਹੋਇਆ ਸੀ।
ਕੈਨੇਡਾ ਦੀਆਂ ਚੋਣਾਂ 'ਚ ਇਸ ਵਾਰ ਪੰਜਾਬੀਆਂ ਦੀ ਹੋਵੇਗੀ ਬੱਲੇ-ਬੱਲੇ
NEXT STORY