ਲੁਧਿਆਣਾ (ਮੁੱਲਾਂਪੁਰੀ)-ਲੁਧਿਆਣਾ ਦੇ ਇਤਿਹਾਸਕ ਪਿੰਡ ਖੇਤਰਫਲ 'ਚ ਹਿੰਦੀ ਫਿਲਮਾਂ ਦੇ ਸਦਾਬਹਾਰ ਹੀਰੋ ਧਰਮਿੰਦਰ ਨੇ ਬੀਤੀ ਸ਼ਾਮ ਖੇਡ ਮੇਲੇ ਦੇ ਆਖਰੀ ਦਿਨ ਕਿਹਾ ਕਿ ਜੇਕਰ ਹੁਣ ਵੀ ਖਿਡਾਰੀ ਮੈਡਲ ਨਾ ਲੈ ਕੇ ਆਏ ਤਾਂ ਮੈਂ ਟੈਂਕੀ 'ਤੇ ਚੜ੍ਹ ਜਾਵਾਂਗਾ।
ਇਹ ਅੰਦਾਜ਼ ਧਰਮਿਦੰਰ ਦਾ 'ਸ਼ੋਲੇ' ਫਿਲਮ 'ਚ ਬੋਲੇ ਗਏ ਬਸੰਤੀ ਦੇ ਨਾਲ ਵਿਆਹ ਕਰਾਉਣ ਮੌਕੇ ਟੈਂਕੀ 'ਤੇ ਚੜ੍ਹ ਨ ਅਤੇ ਮਾਸੀ ਨੂੰ ਮਨਾਉਣ ਨਾਲ ਮੇਲ ਖਾਂਦਾ ਸੀ। ਧਰਮਿੰਦਰ ਨੇ ਕਿਹਾ ਕਿ ਜੇਕਰ ਮੈਂ ਥੋੜੇ ਸਮੇਂ ਬਾਅਦ ਪੰਜਾਬ ਨਾ ਆਵਾਂ ਤਾਂ ਇਸ ਤਰ੍ਹਾਂ ਲੱਗਦਾ ਹੈ ਕਿ ਮੈਂ ਪੰਜਾਬ ਤੋਂ ਬਹੁਤ ਦੂਰ ਚਲਾ ਗਿਆ ਹਾਂ। ਕਾਲੇ ਰੰਗ ਦੇ ਕੋਟ, ਕਾਲੀ ਐਨਕ, ਗਲੇ 'ਚ ਹਾਰ ਪਾਈ ਧਰਮਿੰਦਰ ਦੀ ਝਲਕ ਪਾਉਣ ਲਈ ਨੌਜਵਾਨਾਂ ਅਤੇ ਖਿਡਾਰੀਆਂ 'ਚ ਕਾਫੀ ਧੱਕਾ-ਮੁੱਕੀ ਹੋਈ। ਲੋਕ ਆਪਣੇ ਮੋਬਾਇਲ ਫੋਨਾਂ 'ਚ ਧਰਮਿੰਦਰ ਨੂੰ ਕੈਦ ਕਰ ਰਹੇ ਸਨ।
ਪਟਿਆਲਵੀ ਮੁੰਡੇ ਨੇ ਕੀਤਾ ਕਮਾਲ, ਪੂਰੇ ਸ਼ਹਿਰ 'ਚ ਮਚੀ ਧਮਾਲ
NEXT STORY