ਕੋਟ ਈਸੇ ਖਾਂ/ਪੰਜਤੂਰ (ਛਾਬੜਾ, ਆਜ਼ਾਦ, ਰੋਮੀ)-ਬੀਤੀ ਰਾਤ ਇਕ ਭਿਆਨਕ ਸੜਕ ਹਾਦਸੇ ਦੌਰਾਨ 1 ਨੌਜਵਾਨ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਖੋਸਾ ਰਣਧੀਰ ਦੇ ਨੌਜਵਾਨ ਪਰਮਿੰਦਰ ਸਿੰਘ (25) ਪੁੱਤਰ ਕੁਲਵੰਤ ਸਿੰਘ ਪੱਪੀ ਡੇਅਰੀ ਵਾਲਾ ਜੋ ਕਿ ਕਿੱਤੇ ਵਜੋਂ ਫੋਟੋਗ੍ਰਾਫੀ ਦਾ ਕੰਮ ਕਰਦਾ ਸੀ, ਰਾਤ ਕਰੀਬ 10 ਵਜੇ ਆਪਣੇ ਸਾਥੀ ਨੂੰ ਨਜ਼ਦੀਕੀ ਪਿੰਡ ਖੋਸਾ ਪਾਂਡੋ ਵਿਖੇ ਛੱਡ ਕੇ ਕਾਰ ਰਾਹੀਂ ਵਾਪਸ ਆਪਣੇ ਪਿੰਡ ਖੋਸਾ ਰਣਧੀਰ ਨੂੰ ਆ ਰਿਹਾ ਸੀ ਤਾਂ ਅਚਾਨਕ ਰਸਤੇ ਵਿਚ ਕਾਰ ਦਾ ਸੰਤੁਲਨ ਵਿਗੜ ਜਾਣ ਕਾਰਨ ਕਾਰ ਪਲਟ ਗਈ ਅਤੇ ਨੌਜਵਾਨ ਦੀ ਮੌਕੇ 'ਤੇ ਹੀ ਮੌਤ ਹੋ ਗਈ।
ਅਕਾਲੀ-ਭਾਜਪਾ ਸਰਕਾਰ ਸਮੇਂ ਹੀ ਪੰਜਾਬ 'ਚ ਗੁੰਡਾਗਰਦੀ ਵਧੀ : ਡਾ. ਗਾਂਧੀ
NEXT STORY