ਹੁਸ਼ਿਆਰਪੁਰ(ਅਸ਼ਵਨੀ)-ਥਾਣਾ ਬੁੱਲ੍ਹੋਵਾਲ ਅਧੀਨ ਆਉਂਦੇ ਪਿੰਡ ਕੋਟਲਾ ਨੌਧ ਸਿੰਘ 'ਚ ਇਕ ਵਿਅਕਤੀ ਦਿਲਬਾਗ ਸਿੰਘ ਪੁੱਤਰ ਚੰਨਣ ਸਿੰਘ ਨੇ ਆਪਣੇ ਗਲੇ ਨਾਲ ਚੁੰਨੀ ਬੰਨ੍ਹ ਕੇ ਕਮਰੇ ਵਿਚ ਲੱਗੀ ਕਿੱਲੀ ਨਾਲ ਲਟਕ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਮ੍ਰਿਤਕ ਦੀ ਪਤਨੀ ਮਨਜੀਤ ਕੌਰ ਨੇ ਪੁਲਸ ਨੂੰ ਦਿੱਤੇ ਬਿਆਨਾਂ ਵਿਚ ਕਿਹਾ ਕਿ ਉਸਦੇ ਪਤੀ ਦੇ 2 ਭਰਾਵਾਂ ਦਵਿੰਦਰ ਸਿੰਘ ਤੇ ਦਲਵੀਰ ਸਿੰਘ ਨੇ ਸਾਜ਼ਿਸ਼ ਰਚ ਕੇ 21 ਕਨਾਲ ਜ਼ਮੀਨ ਆਪਣੇ ਨਾਂ ਕਰਵਾ ਲਈ ਸੀ। ਉਹ ਆਪਣੇ ਪੁਸ਼ਤੈਨੀ ਮਕਾਨ ਜਿਥੇ ਅਸੀਂ ਰਹਿ ਰਹੇ ਹਾਂ, ਇਥੋਂ ਵੀ ਸਾਨੂੰ ਕੱਢਣਾ ਚਾਹੁੰਦੇ ਸਨ, ਜਿਸ ਕਾਰਨ ਮੇਰਾ ਪਤੀ ਦਿਲਬਾਗ ਸਿੰਘ ਭਾਰੀ ਮਾਨਸਿਕ ਤਣਾਅ ਵਿਚ ਰਹਿੰਦਾ ਸੀ। ਉਸਨੇ ਦੱਸਿਆ ਕਿ ਬੀਤੇ ਦਿਨੀਂ ਜਦੋਂ ਉਹ ਹੁਸ਼ਿਆਰਪੁਰ ਦਵਾਈ ਲੈਣ ਗਈ ਹੋਈ ਸੀ ਅਤੇ ਉਸਦਾ ਇਕ ਲੜਕਾ ਹਰਜਿੰਦਰ ਸਿੰਘ ਹਰਿਆਣਾ ਗਿਆ ਹੋਇਆ ਸੀ, ਜਦਕਿ ਦੂਸਰਾ ਲੜਕਾ ਮਨਿੰਦਰ ਸਿੰਘ ਖੇਤਾਂ ਵਿਚ ਸੀ ਤਾਂ ਦਿਲਬਾਗ ਸਿੰਘ, ਜੋ ਘਰ ਵਿਚ ਇਕੱਲਾ ਸੀ, ਨੇ ਆਪਣੇ ਗਲੇ 'ਚ ਫਾਹਾ ਪਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ।
ਮਨਜੀਤ ਕੌਰ ਅਨੁਸਾਰ ਉਸਦੇ ਪਤੀ ਨੇ ਆਪਣੇ ਭਰਾਵਾਂ ਦਵਿੰਦਰ ਸਿੰਘ ਤੇ ਦਲਵੀਰ ਸਿੰਘ ਤੋਂ ਦੁਖੀ ਹੋ ਕੇ ਮੌਤ ਨੂੰ ਗਲੇ ਲਗਾ ਲਿਆ। ਥਾਣਾ ਬੁੱਲ੍ਹੋਵਾਲ ਦੇ ਇੰਚਾਰਜ ਇੰਸਪੈਕਟਰ ਬਿਕਰਮਜੀਤ ਸਿੰਘ ਨੇ ਦੱਸਿਆ ਕਿ ਪੁਲਸ ਨੇ ਇਸ ਘਟਨਾ ਦੇ ਸੰਬੰਧ ਵਿਚ ਧਾਰਾ 306 ਤਹਿਤ ਦੋਵਾਂ ਭਰਾਵਾਂ ਦਵਿੰਦਰ ਸਿੰਘ ਤੇ ਦਲਵੀਰ ਸਿੰਘ ਖਿਲਾਫ਼ ਮਾਮਲਾ ਦਰਜ ਕਰਕੇ ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਕੈਪਟਨ ਅਮਰਿੰਦਰ ਨੇ ਦਿਖਾਈ ਆਪਣੀ ਤਾਕਤ
NEXT STORY