ਚੰਡੀਗੜ੍ਹ- ਸੈਕਟਰ-40 'ਚ ਕਮਿਊਨਿਟੀ ਸੈਂਟਰ ਕੋਲ ਰਾਮਲੀਲਾ ਗਰਾਊਂਡ 'ਚ ਫੇਡਰੇਸ਼ਨ ਆਫ ਸੋਸ਼ਲ ਵੇਲਫੇਅਰ ਐਸੋਸੀਏਸ਼ਨ (ਫੋਸਵਾ) ਵੱਲੋਂ ਆਯੋਜਿਤ ਕੱਬਡੀ ਮੁਕਾਬਲੇ ਦਾ ਫਾਈਨਲ ਮੈਚ ਡਾਇਮੰਡ ਕਲੱਬ ਮੋਹਾਲੀ ਅਤੇ ਖਾਲਸਾ ਕਾਲਜ ਦਰਮਿਆਨ ਖੇਡਿਆ ਗਿਆ। ਇਸ ਮੈਚ 'ਚ ਖਾਲਸਾ ਕਾਲਜ ਨੇ ਜਿੱਤ ਪ੍ਰਾਪਤ ਕੀਤੀ। ਖਾਲਸਾ ਕਾਲਜ ਦੀ ਜੇਤੂ ਟੀਮ ਨੂੰ 11 ਹਜ਼ਾਰ ਰੁਪਏ ਅਤੇ ਰਨਰਅੱਪ ਟੀਮ ਨੂੰ 7 ਹਜ਼ਾਰ 100 ਰੁਪਏ ਦਾ ਇਨਾਮ ਦਿੱਤਾ ਗਿਆ। ਮੁਕਾਬਲੇ 'ਚ ਚੰਡੀਗੜ੍ਹ, ਪੰਜਾਬ, ਹਰਿਆਣਾ, ਹਿਮਾਚਲ, ਜੰਮੂ ਅਤੇ ਕਸ਼ਮੀਰ ਦੀ ਟੀਮ ਨੇ ਹਿੱਸਾ ਲਿਆ ਸੀ।
ਟੂਰਨਾਮੈਂਟ ਦਾ ਉਦਘਾਟਨ ਡਿਪਟੀ ਮੇਅਰ ਗੁਰਬਖਸ਼ ਰਾਵਤ ਨੇ ਕੀਤਾ। ਐਵਾਰਡ ਸੈਰੇਮਨੀ 'ਚ ਫੋਸਵਾ ਦੇ ਪ੍ਰਧਾਨ ਬਲਜਿੰਦਰ, ਵਿਨੇ ਸਿੰਘ, ਪੰਜਾਬ ਗਵਰਨਮੈਂਟ ਦੀ ਪੀ. ਸੀ. ਐੱਸ. ਰੂਪਿੰਦਰ ਕੌਰ ਵੀ ਸ਼ਾਮਲ ਰਹੀ। ਚੰਡੀਗੜ੍ਹ 'ਚ ਲੜਕੀਆਂ ਦੀ ਕਬੱਡੀ ਦੇਖਣ ਨੂੰ ਮਿਲੀ। ਮੁੱਖ ਮਹਿਮਾਨ ਉਤਸ਼ਾਹਤ ਕਰਨ ਪੁੱਜੀ ਤਾਂ ਲੜਕੀਆਂ ਨੇ ਉਨ੍ਹਾਂ ਨੂੰ ਵੀ ਮੈਦਾਨ 'ਚ ਖਿੱਚ ਲਿਆ। ਮਹਿਮਾਨ ਸੀ ਚੰਡੀਗੜ੍ਹ ਦੀ ਡਿਪਟੀ ਮੇਅਰ ਗੁਰਬਖਸ਼ ਰਾਵਤ। ਉਨ੍ਹਾਂ ਨੇ ਸਾੜੀ ਪਾਈ ਹੋਈ ਸੀ। ਲੜਕੀਆਂ ਨੇ ਜ਼ੋਰ ਦਿੱਤਾ ਤਾਂ ਉਨ੍ਹਾਂ ਦਾ ਵੀ ਕਬੱਡੀ ਖੇਡਣ ਦਾ ਮਨ ਕਰ ਗਿਆ ਅਤੇ ਉਹ ਸਾੜੀ 'ਚ ਹੀ ਖੇਡਣ ਲੱਗੀ।
ਸਿੱਖ ਕੌਮ ਦੀ ਪਿੱਠ 'ਚ ਛੁਰਾ ਬਰਨਾਲਾ ਨੇ ਨਹੀਂ, ਬਾਦਲ ਨੇ ਮਾਰਿਆ : ਭੱਠਲ
NEXT STORY