ਫਿਲੌਰ (ਭਟਿਆਰਾ, ਭਾਖੜੀ)-ਫਿਲੌਰ ਪੁਲਸ ਨੂੰ 27 ਜਨਵਰੀ ਨੂੰ ਪਿੰਡ ਮਨਸੂਰਪੁਰ ਵਿਖੇ ਇਕ ਵਿਅਕਤੀ ਦੀ ਅੱਧ ਸੜੀ ਹੋਈ ਲਾਸ਼ ਮਿਲੀ ਸੀ, ਜਿਸ ਦੀ ਸ਼ਨਾਖਤ ਸੁਨੀਲ ਦੱਸ ਨਾਮਕ ਵਿਅਕਤੀ ਵਜੋਂ ਹੋਈ ਸੀ, ਜੋ ਕਿ ਜਲੰਧਰ ਦੇ ਅਵਤਾਰ ਨਗਰ ਦਾ ਵਾਸੀ ਸੀ ਅਤੇ ਪੇਸ਼ੇ ਤੋਂ ਡਰਾਈਵਰ ਸੀ। ਉਸ ਸਮੇਂ ਪੁਲਸ ਨੇ ਮੁਕੱਦਮਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਸੀ।
ਪੁਲਸ ਨੇ ਬੀਤੇ ਦਿਨ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਇਸ ਮਾਮਲੇ ਨੂੰ ਸੁਲਝਾਉਣ ਦਾ ਦਾਅਵਾ ਕੀਤਾ ਹੈ। ਪੁਲਸ ਮੁਤਾਬਕ ਮ੍ਰਿਤਕ ਸੁਨੀਲ ਦੱਤ ਦੀ ਪਤਨੀ ਜੋਤੀ ਨੂੰ ਤਫਤੀਸ਼ 'ਚ ਸ਼ਾਮਲ ਕਰਕੇ ਪੁੱਛਗਿੱਛ ਸ਼ੁਰੂ ਕਰ ਦਿੱਤੀ। ਪੁੱਛਗਿੱਛ ਦੌਰਾਨ ਜੋਤੀ ਨੇ ਪੁਲਸ ਨੂੰ ਦੱਸਿਆ ਕਿ ਉਸਦੇ ਮ੍ਰਿਤਕ ਪਤੀ ਨੇ ਆਪਣੇ ਇਕ ਦੋਸਤ ਮੈਥਿਉ ਉਰਫ ਸੋਨੂੰ ਵਾਸੀ ਸੰਸਾਰਪੁਰ ਜਲੰਧਰ ਤੋਂ 35 ਹਜ਼ਾਰ ਰੁਪਏ ਲੈਣੇ ਸਨ ਪਰ ਸੋਨੂੰ ਲਗਾਤਾਰ ਪੈਸੇ ਦੇਣ ਤੋਂ ਨਾ ਨੁੱਕਰ ਕਰ ਰਿਹਾ ਸੀ।
ਫਿਰ ਇਕ ਦਿਨ 25 ਜਨਵਰੀ ਨੂੰ ਸੋਨੂੰ ਸੁਨੀਲ ਦਾ ਮੋਟਰਸਾਈਕਲ ਲੈ ਆਇਆ ਅਤੇ ਫਿਰ 26 ਜਨਵਰੀ ਨੂੰ ਸੋਨੂੰ ਘਰ ਆਇਆ ਅਤੇ ਕਹਿਣ ਲੱਗਾ ਕਿ ਉਸਦਾ ਮੋਟਰਸਾਈਕਲ ਬੱਸ ਸਟੈਂਡ 'ਤੇ ਖੜ੍ਹਾ ਹੈ, ਜਿਸ ਨੂੰ ਲੈ ਕੇ ਆਉਣ ਲਈ ਸੋਨੂੰ ਉਸ ਦੇ ਪਤੀ ਸੁਨੀਲ ਨੂੰ ਨਾਲ ਲੈ ਗਿਆ। ਸ. ਹੀਰ ਨੇ ਦੱਸਿਆ ਕਿ ਇਸ ਸੰਬੰਧੀ ਦਰਜ ਮੁਕੱਦਮੇ ਦੇ ਆਧਾਰ 'ਤੇ ਮੈਥਿਉ ਉਰਫ ਸੋਨੂੰ ਨੂੰ ਗ੍ਰਿਫਤਾਰ ਕਰਕੇ ਪੁਛਗਿੱਛ ਕੀਤੀ ਗਈ ਤਾਂ ਸਾਰਾ ਮਾਮਲਾ ਸਾਹਮਣੇ ਆ ਗਿਆ।
ਉਨ੍ਹਾਂ ਦੱਸਿਆ ਕਿ ਸੋਨੂੰ ਨੇ ਪੁਲਸ ਨੂੰ ਦੱਸਿਆ ਹੈ ਕਿ ਉਸਨੇ ਸੁਨੀਲ ਨੂੰ ਨਾਲ ਲੈ ਕੇ ਪਹਿਲਾਂ ਇਕ ਅਹਾਤੇ 'ਤੇ ਬੈਠ ਕੇ ਦਾਰੂ ਪੀਤੀ ਅਤੇ ਫਿਰ ਸੁਨੀਲ ਨੂੰ ਫਗਵਾੜਾ ਸਾਈਡ ਲੈ ਗਿਆ ਜਿਥੇ ਉਸਨੇ ਆਪਣੇ ਦੋਸਤ ਸੁਨੀਲ ਦੇ ਸਿਰ 'ਤੇ ਗੋਲੀ ਮਾਰ ਦਿੱਤੀ। ਫਿਰ ਘਬਰਾਹਟ 'ਚ ਉਸਨੇ ਆਪਣੇ ਇਕ ਡਰਾਈਵਰ ਦੋਸਤ ਪੱਪੂ ਝਾਅ ਪੁੱਤਰ ਪਦਾਰਥ ਝਾਅ ਵਾਸੀ ਮਾਡਲ ਟਾਊਨ ਜਲੰਧਰ ਦੀ ਮਦਦ ਨਾਲ ਲਾਸ਼ ਨੂੰ ਕਾਰ 'ਚ ਪਾ ਕੇ ਪਿੰਡ ਮਨਸੂਰਪੁਰ ਵਿਖੇ ਸੁੱਟ ਦਿੱਤਾ ਅਤੇ ਲਾਸ਼ ਦੀ ਸ਼ਨਾਖਤ ਨਾ ਹੋ ਸਕੇ, ਇਸ ਲਈ ਲਾਸ਼ ਉੱਪਰ ਪੈਟਰੋਲ ਛਿੜਕ ਕੇ ਲਾਸ਼ ਨੂੰ ਸਾੜ ਦਿੱਤਾ। ਸ. ਹੀਰ ਨੇ ਦੱਸਿਆ ਕਿ ਮੈਥਿਊ ਕੋਲਂੋ ਪੁਲਸ ਨੇ ਇਕ ਦੇਸੀ ਪਿਸਟਲ 315 ਬੋਰ ਸਮੇਤ 1 ਰੌਂਦ ਜਿੰਦਾ ਅਤੇ ਮ੍ਰਿਤਕ ਸੁਨੀਲ ਦੱਤ ਦਾ ਮੋਬਾਈਲ ਫੋਨ ਬਰਾਮਦ ਕਰ ਲਿਆ ਹੈ। ਇਸ ਮਾਮਲੇ 'ਚ ਦੂਸਰੇ ਦੋਸ਼ੀ ਪੱਪੂ ਝਾਅ ਨੂੰ ਵੀ ਪੁਲਸ ਨੇ ਗ੍ਰਿਫਤਾਰ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਜਦੋਂ ਪੁਲਸ ਵਾਲਾ ਬੋਲਿਆ- 'ਕਾਕਾ ਤੇਰੇ 'ਤੇ ਚਿੱਟਾ ਪਾ ਦਿਆਂਗਾ'
NEXT STORY