ਸਰੀ (ਗੁਰਬਾਜ ਸਿੰਘ ਬਰਾੜ) ਕੈਨੇਡਾ 'ਚ ਪੰਜਾਬੀਆਂ ਦੀ ਭਰਵੀਂ ਵਸੋਂ ਵਾਲੇ ਸ਼ਹਿਰ ਸਰੀ ਦੇ ਸਟੂਡੀਓ ਸੈਵਨ 'ਚ ਕਰਵਾਏ ਗਏ 'ਸ਼ਾਂਮ-ਏ- ਗਜ਼ਲ' ਪ੍ਰੋਗਰਾਮ ਨੂੰ ਸਰੋਤਿਆਂ ਦਾ ਭਰਵਾਂ ਹੁੰਗਾਰਾ ਮਿਲਿਆ। ਹਾਲ ਹੀ 'ਚ ਵੱਡੀ ਗਿਣਤੀ 'ਚ ਸਰੋਤਿਆਂ ਦੀ ਆਮਦ ਨੇ ਸਿੱਧ ਕਰ ਦਿੱਤਾ ਕਿ ਆਧੁਨਿਕਤਾ ਦੇ ਦੌਰ 'ਚ ਵੀ ਸੰਜੀਦਾ ਗਾਇਕੀ ਦੀ ਕਦਰ ਕਰਨ ਵਾਲਿਆਂ ਦੀ ਗਿਣਤੀ ਘੱਟ ਨਹੀਂ ਹੋਈ।ਇਸ ਮੌਕੇ ਰੂਪਾ ਬਖਸ਼ੀ ਨੇ ਗੁਲਾਮ ਅਲੀ, ਪੰਕਜ ਉਦਾਸ ਦੀਆਂ ਗਜ਼ਲਾਂ, ਸ਼ਿਵ ਕੁਮਾਰ ਬਟਾਲਵੀ ਦੇ ਗੀਤ ਤੇ ਬੁੱਲ੍ਹੇ ਸ਼ਾਹ ਦੀਆਂ ਕਾਫੀਆਂ ਤੋਂ ਇਲਾਵਾ ਪੰਜਾਬੀ ਲੋਕ-ਗੀਤਾਂ ਦੀਆਂ ਵੰਨਗੀਆਂ ਵੀ ਪੇਸ਼ ਕੀਤੀਆਂ।ਪ੍ਰੋਗਰਾਮ ਦੌਰਾਨ ਰੂਪਾ ਬਖ਼ਸ਼ੀ ਨੂੰ ਯਾਦਗਾਰੀ ਚਿੰਨ੍ਹ ਭੇਟ ਕੀਤਾ ਗਿਆ।ਅਖੀਰ 'ਚ ਪ੍ਰੋਗਰਾਮ ਦੇ ਆਯੋਜਕ ਬਲਵਿੰਦਰ ਸਰਾਂ ਨੇ ਸਾਰਿਆਂ ਦਾ ਧੰਨਵਾਦ ਕੀਤਾ।
ਮਿਸ਼ੇਲ ਓਬਾਮਾ ਨੇ ਨੱਚ-ਨੱਚ ਕੇ ਪਾਈ ਧਮਾਲ, ਵੀਡੀਓ ਵਾਇਰਲ
NEXT STORY