ਲੰਡਨ— ਪੂਰੀ ਦੁਨੀਆ 'ਚ ਸੈਕਸ ਐਜੁਕੇਸ਼ਨ ਨੂੰ ਸਕੂਲੀ ਪਾਠਕ੍ਰਮ ਸ਼ਾਮਿਲ ਕਰਨ 'ਤੇ ਬਹਿਸ ਜਾਰੀ ਹੈ। ਅਜਿਹੇ 'ਚ ਡੈਨਮਾਰਕ ਦੇ ਇਕ ਸੈਕਸ ਐਕਸਪਰਟ ਨੇ ਜਮਾਤ 'ਚ ਹੀ ਪੋਰਨ ਫਿਲਮਾਂ ਦਿਖਾਏ ਜਾਣ ਦੀ ਸਲਾਹ ਦਿੱਤੀ ਹੈ। ਇਕ ਅੰਗਰੇਜੀ ਅਖਬਾਰ ਦੀ ਰਿਪੋਰਟ ਮੁਤਾਬਕ, ਅਲਬੋਰਗ ਯੂਨੀਵਰਸਿਟੀ ਦੇ ਪ੍ਰੋਫੈਸਰ ਕ੍ਰਿਸਟੀਅਨ ਗ੍ਰਾਗਾਰਡ ਦੇ ਹਵਾਲੇ ਤੋਂ ਕਿਹਾ ਗਿਆ ਹੈ ਕਿ ਤਰਕੀਬ ਬੱਚਿਆਂ ਨੂੰ ਸੈਕਸ ਪ੍ਰਤੀ ਜਾਗਰੁਕ ਕਰਨ ਅਤੇ ਇਮਾਨਦਾਰ ਬਣਾਉਣ 'ਚ ਮਦਦਗਾਰ ਸਾਬਿਤ ਹੋ ਸਕਦੀ ਹੈ ਅਤੇ ਬੱਚੇ ਪੋਰਨ ਅਤੇ ਅਸਲੀ ਜੀਵਨ ਦੇ ਯੌਨ ਸੰਬੰਧ ਵਿਚਾਲੇ ਦੇ ਫਰਕ ਨੂੰ ਜ਼ਿਆਦਾ ਚੰਗੀ ਤਰ੍ਹਾਂ ਸਮਝ ਸਕਣਗੇ।
ਗ੍ਰਾਗਾਰਡ ਦਾ ਸੁਝਾਅ ਹੈ ਕਿ ਚੰਗੀ ਤਰ੍ਹਾਂ ਸਿਖਲਾਈ ਪ੍ਰਾਪਤ ਅਧਿਆਪਕਾਂ ਦੀ ਮਦਦ ਨਾਲ ਅਠਵੀਂ ਅਤੇ ਨੌਵੀਂ ਜਮਾਤ ਦੇ ਬੱਚਿਆਂ ਨਾਲ ਸੰਵੇਦੀ ਸਿੱਖਣ ਤਰੀਕੇ ਨਾਲ ਗੰਭੀਰ ਬਹਿਸ ਕੀਤੀ ਜਾਣੀ ਚਾਹੀਦੀ ਹੈ। ਜ਼ਿਕਰਯੋਗ ਹੈ ਕਿ ਡੈਨਮਾਰਕ 'ਚ 1970 ਤੋਂ ਹੀ ਯੌਨ ਸਿੱਖਿਆ ਸਕੂਲੀ ਪਾਠਕ੍ਰਮ ਦਾ ਜ਼ਰੂਰੀ ਹਿੱਸਾ ਹੈ ਅਤੇ ਕਈ ਸਕੂਲਾਂ ਦੇ ਪਾਠਕ੍ਰਮਾਂ 'ਚ ਤਾਂ ਪੋਰਨ ਨੂੰ ਵੀ ਸ਼ਾਮਿਲ ਕਰ ਲਿਆ ਗਿਆ ਹੈ। ਗ੍ਰਾਗਾਰਡ ਦਾ ਕਹਿਣਾ ਹੈ ਕਿ ਅਸੀਂ ਜਾਣ ਚੁੱਕੇ ਹਾਂ ਕਿ ਜ਼ਿਆਦਾਤਰ ਨੌਜਵਾਨ ਘੱਟ ਉਮਰ ਤੋਂ ਹੀ ਪੋਰਨ ਤੋਂ ਜਾਣੂ ਹੋ ਚੁੱਕੇ ਹੁੰਦੇ ਹਨ, ਇਸ ਲਈ ਅਸੀਂ ਜਮਾਤ 'ਚ ਉਨ੍ਹਾਂ ਨੂੰ ਪਹਿਲੀ ਵਾਰ ਪੋਰਨ ਨਹੀਂ ਦਿਖਾ ਰਹੇ ਹਾਂ।
ਸਰੀ 'ਚ ਸ਼ਾਂਮ-ਏ-ਗਜ਼ਲ ਨੂੰ ਭਰਵਾਂ ਹੁੰਗਾਰਾ
NEXT STORY