ਤਿਕਰਿਤ— ਇਰਾਕ ਦੇ ਤਿਕਰਿਤ ਸ਼ਹਿਰ 'ਚ ਕੁਝ ਸਮੂਹਿਕ ਕਬਰਾਂ ਮਿਲੀਆਂ ਹਨ। ਇਨ੍ਹਾਂ 'ਚ ਕਰੀਬ 1700 ਲਾਸ਼ਾਂ ਦਫਨ ਹਨ। ਮਨੁੱਖੀ ਅਧਿਕਾਰ ਸੰਗਠਨਾਂ ਦਾ ਕਹਿਣਾ ਹੈ ਕਿ ਇਹ ਲਾਸ਼ਾਂ ਉਨ੍ਹਾਂ ਇਲਾਕੀ ਫੌਜੀਆਂ ਦੀਆਂ ਹਨ ਜਿਨ੍ਹਾਂ ਨੂੰ ਪਿਛਲੇ ਸਾਲ ਆਈ.ਐਸ. ਅੱਤਵਾਦੀਆਂ ਨੇ ਤਿਕਰਿਤ ਦੇ ਇਕ ਇਰਾਕੀ ਬੇਸ 'ਚੋਂ ਅਗਵਾ ਕਰਕੇ ਮਾਰ ਦਿੱਤਾ ਗਿਆ ਸੀ।
ਇਕ ਰਿਪੋਰਟ ਮੁਤਾਬਕ ਫੋਰੈਂਸਿਕ ਟੀਮ ਨੇ ਇਕ ਕਬਰ 'ਚੋਂ 9 ਲਾਸ਼ਾਂ ਕੱਢ ਕੇ ਡੀ.ਐਨ.ਏ. ਜਾਂਚ ਲਈ ਬਗਦਾਦ ਲਈ ਲੈਬ 'ਚ ਭੇਜ ਦਿੱਤਾ ਹੈ। ਕਬਰਾਂ 'ਚੋਂ ਲਾਸ਼ਾਂ ਕੱਢੇ ਜਾਣ ਦੇ ਸਮੇਂ ਇਰਾਕੀ ਫੌਜੀਆਂ ਨੇ ਆਪਣੇ ਮਾਰੇ ਗਏ ਸਾਥੀਆਂ ਨੂੰ ਸਨਮਾਨ ਦੇਣ ਲਈ ਹਵਾ 'ਚ 7 ਗੋਲੀਆਂ ਦਾਗੀਆਂ ਅਤੇ ਇਰਾਕ ਦਾ ਰਾਸ਼ਟਰੀ ਗੀਤ ਵੀ ਗਾਇਆ।
ਜੋ ਲਾਸ਼ਾਂ ਕੱਢੀਆਂ ਗਈਆਂ ਹਨ ਉਹ ਸਾਰੀਆਂ ਬੁਰੀ ਤਰ੍ਹਾਂ ਸੜ ਚੁੱਕੀਆਂ ਹਨ ਅਤੇ ਉਨ੍ਹਾਂ 'ਚੋਂ ਕੁਝ ਦੇ ਹੱਥ ਪਿਛੇ ਵੱਲ ਬੰਨ੍ਹੇ ਹੋਏ ਹਨ। ਜਾਣਕਾਰੀ ਮੁਤਾਬਕ, ਇਸ ਤਰ੍ਹਾਂ ਦੀਆਂ 8 ਕਬਰਾਂ ਤਿਕਰਿਤ ਦੇ ਪ੍ਰੈਸੀਡੈਂਟ ਪੈਲੇਸ ਦੇ ਨਜ਼ਦੀਕ, ਜਦੋਂਕਿ ਦੋ ਕਬਰਾਂ ਸ਼ਬਿਰ ਦੇ ਬਾਹਰੀ ਹਿੱਸੇ 'ਚ ਮਿਲੀ ਹੈ। ਤਿਕਰਿਤ ਦੇ ਪ੍ਰੈਸੀਡੈਂਟ ਪੈਲੇਸ ਨੂੰ ਆਈ.ਐਸ. ਨੇ ਆਪਣਾ ਅੱਡਾ ਬਣਾ ਲਿਆ ਸੀ, ਜਿਸ ਨੂੰ ਜ਼ਬਰਦਸਤ ਲੜਾਈ ਤੋਂ ਬਾਅਦ ਇਰਾਕੀ ਫੌਜ ਨੇ ਫਿਰ ਤੋਂ ਆਪਣੇ ਕਬਜੇ 'ਚ ਲੈ ਲਿਆ ਸੀ। ਆਈ.ਐਸ. ਦੇ ਹਮਲੇ 'ਚ ਬਚੇ ਇਕ ਇਰਾਕੀ ਫੌਜੀ ਨੇ ਦੱਸਿਆ ਕਿ ਪਿਛਲੇ ਸਾਲ ਜੂਨ 'ਚ ਆਈ.ਐਸ. ਨੇ ਸੈਂਕੜੇ ਫੌਜੀਆਂ ਨੂੰ ਬੰਦੀ ਬਣਾ ਲਿਆ ਸੀ। ਉਸ ਸਮੇਂ ਆਈ.ਐਸ. ਨੇ ਕਿਹਾ ਸੀ ਕਿ ਉਹ ਇਨ੍ਹਾਂ ਫੌਜੀਆਂ ਦੇ ਬਦਲੇ ਇਰਾਕੀ ਸਰਕਾਰ ਤੋਂ ਆਪਣੇ ਸਾਥੀਆਂ ਦੀ ਰਿਹਾਈ ਦੀ ਮੰਗ ਕਰੇਗਾ। ਹਾਲਾਂਕਿ, ਅਜਿਹਾ ਨਹੀਂ ਕੀਤਾ ਗਿਆ ਅਤੇ ਇਨ੍ਹਾਂ ਫੌਜੀਆਂ ਦੀ ਹੱਤਿਆ ਕਰਕੇ ਉਨ੍ਹਾਂ ਨੂੰ ਵੱਖ-ਵੱਖ ਥਾਂਵਾਂ 'ਤੇ ਦਫਨਾ ਦਿੱਤਾ ਗਿਆ।
ਆਸਟ੍ਰੇਲੀਆ 'ਚ ਹਰਭਜਨ ਮਾਨ ਹੋਏ ਮੀਡੀਆ ਦੇ ਰੂ-ਬ-ਰੂ
NEXT STORY