ਸਿਡਨੀ, (ਬਲਵਿੰਦਰ ਸਿੰਘ ਧਾਲੀਵਾਲ) ਪੰਜਾਬੀ ਗਾਇਕ ਅਤੇ ਆਦਾਕਾਰ ਹਰਭਜਨ ਮਾਨ ਇਨੀਂ ਦਿਨੀਂ ਆਸਟ੍ਰੇਲੀਆ ਆਏ ਹੋਏ ਹਨ।ਪਹਿਲਾਂ ਉਹ ਨਿਊ ਸਾਊਥ ਵੇਲਜ਼ ਕੌਫਸ਼ ਹਰਬਰ ਵਿਖੇ ਹੋ ਰਹੀਆਂ ਸਿੱਖ ਗੇਮਾਂ 'ਚ ਹਿੱਸਾ ਲੈਣ ਲਈ ਉਥੇ ਪਹੁੰਚੇ ਅਤੇ ਉਸ ਤੋਂ ਬਾਅਦ ਸਿਡਨੀ 'ਚ ਫਰੈਂਡਸ ਇੰਟਰਟੇਨਰਜ਼ ਤੇ ਵਿਕਾਸ ਪੋਲ. ਵਲੋਂ ਕੀਤੀ ਗਈ ਮੀਡੀਆ ਪ੍ਰੈਸ ਕਾਨਫਰੰਸ 'ਚ ਪੱਤਰਕਾਰਾਂ ਦੇ ਰੂ-ਬ-ਰੂ ਹੋਏ ਅਤੇ ਉਨ੍ਹਾਂ ਕਿਹਾ ਕਿ ਉਹ ਜੋ ਵੀ ਗੀਤ ਜਾ ਫਿਲਮ ਬਣਾਉਂਦੇ ਹਨ, ਪਹਿਲਾਂ ਉਨ੍ਹਾ ਦਾ ਪਰਿਵਾਰ ਦੇਖਦਾ ਹੈ ਅਤੇ ਬਾਅਦ 'ਚ ਮਾਰਕੀਟ 'ਚ ਆਉਂਦੀ ਹੈ। ਉਨ੍ਹਾਂ ਨੇ ਕਿਹਾ ਕਿ ਐਸ. ਜੀ. ਪੀ.ਸੀ. ਤੋਂ ਮੰਗ ਕੀਤੀ ਤੇ ਕਿਹਾ ਕਿ ਸ਼੍ਰੋਮਣੀ ਕਮੇਟੀ ਨੂੰ ਸਿੱਖ ਇਤਿਹਾਸ ਦੀਆਂ ਫਿਲਮਾਂ ਪ੍ਰਤੀ ਇੱਕ ਕਮੇਟੀ ਦਾ ਗਠਨ ਕਰਨਾ ਚਾਹੀਦਾ ਹੈ, ਤਾਂ ਜੋ ਸਿੱਖ ਇਤਿਹਾਸ ਤੇ ਬਣਨ ਵਾਲੀਆਂ ਫਿਲਮਾਂ ਨੂੰ ਸ਼੍ਰੋਮਣੀ ਦੀ ਆਗਿਆ ਨਾਲ ਹੀ ਪਾਸ ਹੋਵੇ। ਉਨ੍ਹਾਂ ਕਿਹਾ ਕਿ ਫ਼ਿਲਮ ਅਸਲੀਅਤ 'ਤੇ ਨਿਰਭਰ ਹੋਵੇ ਤਾਂ ਦਰਸ਼ਕ ਜ਼ਿਆਦਾ ਪਸੰਦ ਕਰਦੇ ਹਨ। ਹਰਭਜਨ ਮਾਨ ਨੇ ਕਿਹਾ ਕਿ ਉਨ੍ਹਾਂ ਦੀ ਆਉਣ ਵਾਲੀ ਫਿਲਮ 'ਗ਼ਦਾਰ' ਜ਼ਿੰਦਗੀ ਦੇ ਕਈ ਲਹਿੰਦੇ ਅਤੇ ਚੜ੍ਹਦੇ ਪੜ੍ਹਾਵਾਂ 'ਤੇ ਹੈ।ਪ੍ਰੈੱਸ ਕਾਨਫਰੰਸ 'ਚ ਨਾਇਕ ਹਰਭਜਨ ਮਾਨ ਤੋਂ ਇਲਾਵਾ ਵਿਕਾਸ ਪੋਲ ਅਤੇ ਸਮੀਤ ਸਿੰਘ ਆਦਿ ਹਾਜ਼ਰ ਸਨ।
ਸਤਿਗੁਰੂ ਰਵਿਦਾਸ ਜੀ ਦਾ 638ਵਾਂ ਪ੍ਰਕਾਸ਼ ਦਿਵਸ ਮਨਾਇਆ
NEXT STORY