ਅਮਾਨ- ਸੰਯੁਕਤ ਰਾਸ਼ਟਰ ਦੀ ਬਾਲ ਏਜੰਸੀ ਨੇ ਕਿਹਾ ਹੈ ਕਿ ਯਮਨ 'ਚ ਦੋ ਹਫਤੇ ਪਹਿਲਾਂ ਝੜਪਾਂ ਤੇਜ਼ ਹੋਣ ਮਗਰੋਂ ਇਕ ਲੱਖ ਤੋਂ ਵੱਧ ਲੋਕ ਸੁਰੱਖਿਆ ਦੀ ਭਾਲ 'ਚ ਆਪਣਾ ਘਰ-ਬਾਰ ਛੱਡ ਚੁੱਕੇ ਹਨ ਅਤੇ ਘੱਟੋ-ਘੱਟ 74 ਬੱਚੇ ਮਾਰੇ ਗਏ ਹਨ। ਯੂਨੀਸੇਫ ਨੇ ਕਿਹਾ ਹੈ ਕਿ ਹਿੰਸਾ ਨਾਲ ਦੱਖਣੀ ਯਮਨ ਦੇ ਕਈ ਇਲਾਕਿਆਂ 'ਚ ਪੀਣ ਵਾਲੇ ਪਾਣੀ ਦੀ ਸਪਲਾਈ ਰੁਕੀ ਹੋਈ ਹੈ ਅਤੇ ਕਈ ਥਾਵਾਂ 'ਤੇ ਗੰਦਗੀ ਜ਼ਿਆਦਾ ਹੋਣ ਨਾਲ ਬੀਮਾਰੀਆਂ ਫੈਲਣ ਦਾ ਖਤਰਾ ਬਣਿਆ ਹੋਇਆ ਹੈ। ਏਜੰਸੀ ਅਨੁਸਾਰ 26 ਮਾਰਚ ਮਗਰੋਂ ਘੱਟੋ-ਘੱਟ 74 ਬੱਚੇ ਮਾਰੇ ਗਏ ਅਤੇ 44 ਜ਼ਖਮੀ ਹੋਏ ਹਨ।
ਰੂਸ ਦੇ ਪ੍ਰਮਾਣੂ ਪਨਡੁੱਬੀ 'ਚ ਲੱਗੀ ਅੱਗ
NEXT STORY