ਮੌੜ ਮੰਡੀ (ਪ੍ਰਵੀਨ) - ਬੀਤੀ ਰਾਤ ਪਿੰਡ ਮੌੜ ਖੁਰਦ ਵਿਖੇ ਮੀਂਹ ਪੈਂਦੇ ਸਮੇਂ ਕਰੰਟ ਲੱਗਣ ਨਾਲ ਇਕ ਨੌਜਵਾਨ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਜਦੋਂ ਬੀਤੀ ਰਾਤ ਬਰਸਾਤ ਹੋ ਰਹੀ ਸੀ ਤਾਂ ਰਾਮ ਸਿੰਘ (45) ਪੁੱਤਰ ਪਿਆਰਾ ਸਿੰਘ ਆਪਣੇ ਘਰ ਪੱਖੇ ਦਾ ਪਲੱਗ ਲਗਾਉਣ ਲੱਗਾ ਤਾਂ ਉਸ ਨੂੰ ਕਰੰਟ ਲੱਗ ਗਿਆ ਜਿਸ ਨਾਲ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ।
ਇਸ ਸਬੰਧੀ ਥਾਣਾ ਮੌੜ ਦੇ ਏ.ਐਸ.ਆਈ ਗੁਰਪਾਲ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੇ ਪੁੱਤਰ ਦੇ ਬਿਆਨਾਂ ਦੇ ਅਧਾਰ ਤੇ ਧਾਰਾ 174 ਦੀ ਕਾਰਵਾਈ ਕਰਦੇ ਹੋਏ ਪੋਸਟਮਾਰਟਮ ਉਪਰੰਤ ਲਾਸ਼ ਵਾਰਿਸਾਂ ਨੂੰ ਸੌਂਪ ਦਿੱਤੀ। ਇਸ ਸਬੰਧੀ ਪਿੰਡ ਵਾਸੀਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਪੀੜਿਤ ਪਰਿਵਾਰ ਦੀ ਆਰਥਿਕ ਮੱਦਦ ਕੀਤੀ ਜਾਵੇ।
ਸੜ ਕੇ ਮਰੀ ਔਰਤ ਤੇ ਉਸ ਦੇ ਬੱਚਿਆਂ ਦਾ ਹੋਇਆ ਸੰਸਕਾਰ
NEXT STORY