ਰਾਜਪੁਰਾ (ਜ. ਬ., ਮਸਤਾਨਾ) - ਥਾਣਾ ਸ਼ੰਭੂ ਪੁਲਸ ਨੇ ਕੌਮੀ ਸ਼ਾਹ ਮਾਰਗ ਨੰਬਰ 1 'ਤੇ ਟੀ ਪੁਆਇੰਟ ਡਾਹਰੀਆਂ ਮੋੜ 'ਤੇ ਨਾਕਾਬੰਦੀ ਦੌਰਾਨ 1 ਵਿਅਕਤੀ ਨੂੰ 2 ਹਜ਼ਾਰ ਸਪਾਸਮੋ ਪ੍ਰੋਕਸੀਵਨ ਕੈਪਸੂਲ ਅਤੇ 600 ਗੋਲੀਆਂ ਲੋਮੋਟਿਲ ਸਣੇ ਗ੍ਰਿਫਤਾਰ ਕਰਕੇ ਐੱਨ. ਡੀ. ਪੀ. ਐੱਸ. ਐਕਟ ਤਹਿਤ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਥਾਣਾ ਸ਼ੰਭੂ ਪੁਲਸ ਦੇ ਇੰਚਾਰਜ ਇੰਸਪੈਕਟਰ ਮਹਿੰਦਰ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਹੇਠ ਸਹਾਇਕ ਥਾਣੇਦਾਰ ਜਾਨਪਾਲ ਸਿੰਘ ਨੇ ਸਮੇਤ ਪੁਲਸ ਪਾਰਟੀ ਪਿੰਡ ਡਾਹਰੀਆਂ ਟੀ ਪੁਆਇੰਟ ਨੇੜੇ ਨਾਕਾਬੰਦੀ ਕੀਤੀ ਹੋਈ ਸੀ, ਜਿਸ 'ਤੇ ਇਕ ਵਿਅਕਤੀ ਦੀ ਸ਼ੱਕ ਦੇ ਆਧਾਰ 'ਤੇ ਤਲਾਸ਼ੀ ਲਈ ਤਾਂ ਉਸ ਦੇ ਕਬਜ਼ੇ ਵਿਚੋਂ 2 ਹਜ਼ਾਰ ਸਪਾਸਮੋ ਪ੍ਰੋਕਸੀਵਨ ਕੈਪਸੂਲ ਅਤੇ 600 ਗੋਲੀਆਂ ਲੋਮੋਟਿਲ ਬਰਾਮਦ ਹੋਈਆਂ। ਉਕਤ ਵਿਅਕਤੀ ਦੀ ਪਛਾਣ ਨਿਵਾਸ ਵਾਸੀ ਦਦਹੇਰਾ ਫਾਟਕ ਰੁੜਕੀ ਜ਼ਿਲਾ ਹਰਿਦੁਆਰ ਹਾਲ ਆਬਾਦ ਗੁਰੂ ਨਾਨਕਪੁਰਾ ਈਸਟ ਜਲੰਧਰ ਵਜੋਂ ਹੋਈ।
ਸਕੂਲ ਬੱਸ ਦੇ ਡਰਾਇਵਰ ਦੀ ਗਲਤੀ ਨੇ ਲਈ 4 ਸਾਲਾਂ ਮਾਸੂਮ ਦੀ ਜਾਨ
NEXT STORY