ਜਲੰਧਰ (ਪ੍ਰੀਤ)-ਸੂਬੇ 'ਚ ਹੱਤਿਆ, ਲੁੱਟ, ਸਨੈਚਿੰਗ, ਚੋਰੀ ਤੇ ਧੋਖਾਦੇਹੀ ਜਿਹੇ ਸੰਗੀਨ ਅਪਰਾਧਾਂ ਨੂੰ ਅੰਜਾਮ ਦੇਣ ਵਾਲੇ 5 ਖੂੰਖਾਰ ਗੈਂਗਸਟਰਾਂ ਨੂੰ ਜਲੰਧਰ ਪੁਲਸ ਨੇ ਗ੍ਰਿਫਤਾਰ ਕਰ ਲਿਆ ਹੈ। ਗ੍ਰਿਫਤਾਰ ਕੀਤੇ ਗਏ ਇਹ ਗੈਂਗਸਟਰ ਦਰਜਨਾਂ ਅਪਰਾਧਿਕ ਕੇਸਾਂ ਵਿਚ ਸ਼ਾਮਲ ਹਨ ਅਤੇ ਵੱਖ-ਵੱਖ ਅਦਾਲਤਾਂ ਤੋਂ ਭਗੌੜੇ ਹਨ। ਖਤਰਨਾਕ ਗਿਰੋਹ ਲੁਧਿਆਣਾ, ਖੰਨਾ, ਨਵਾਂਸ਼ਹਿਰ, ਜ਼ੀਰਕਪੁਰ, ਮੋਹਾਲੀ ਤੇ ਹੁਸ਼ਿਆਰਪੁਰ ਸਮੇਤ ਹਿਮਾਚਲ ਪ੍ਰਦੇਸ਼ ਪੁਲਸ ਨੂੰ ਵੀ ਲੋੜੀਂਦੇ ਹਨ।
ਜਲੰਧਰ ਦਿਹਾਤ ਦੇ ਐੱਸ. ਪੀ. ਡੀ. ਹਰਕੰਵਲਪ੍ਰੀਤ ਸਿੰਘ ਖੱਖ ਨੇ ਦੱਸਿਆ ਕਿ ਗੁਪਤ ਸੂਚਨਾ ਦੇ ਆਧਾਰ 'ਤੇ ਆਦਮਪੁਰ ਦੇ ਪਿੰਡ ਚੋਮੋ ਦੇ ਨੇੜੇ ਬਲੈਰੋ ਵਿਚ ਸਵਾਰ 5 ਖਤਰਨਾਕ ਅਪਰਾਧੀ ਜਸਪਾਲ ਸਿੰਘ ਉਰਫ ਜੱਸੀ ਪੁੱਤਰ ਸੰਤੋਖ ਸਿੰਘ ਵਾਸੀ ਕਲਮਾ ਥਾਣਾ ਨੂਰਪੁਰ ਬੇਦੀ ਜ਼ਿਲਾ ਰੋਪੜ, ਜਗਰੂਪ ਸਿੰਘ ਉਰਫ ਰੂਪ ਪੁੱਤਰ ਸੁੱਚਾ ਸਿੰਘ ਵਾਸੀ ਲੋਧੀਪੁਰ ਰੋਪੜ, ਪਰਮਜੀਤ ਸਿੰਘ ਉਰਫ ਪੰਮਾ ਪੁੱਤਰ ਸੁਰਿੰਦਰ ਸਿੰਘ ਵਾਸੀ ਬਿੰਜੋ ਮਾਹਲਪੁਰ ਹੁਸ਼ਿਆਰਪੁਰ, ਸੋਨੂੰ ਭੱਟੀ ਪੁੱਤਰ ਲਾਲ ਚੰਦ ਵਾਸੀ ਫਿਰੋਜ਼ਪੁਰ ਅਤੇ ਸੁੱਖਾ ਉਰਫ ਕਾਕੂ ਪੁੱਤਰ ਅਨੇਤ ਸਿੰਘ ਵਾਸੀ ਨੌਰੰਗ ਕੇ ਲੇਲੀ ਫਿਰੋਜ਼ਪੁਰ ਨੂੰ ਗ੍ਰਿਫਤਾਰ ਕੀਤਾ ਗਿਆ ਹੈ।
ਅਸਲ ਵਿਚ ਜੱਸੀ ਰੋਪੜ ਜ਼ਿਲੇ ਦੇ ਖਤਰਨਾਕ ਗੈਂਗਸਟਰ ਕੇਸਰ ਸਿੰਘ ਮੱਲ੍ਹੀ ਗੈਂਗ ਦਾ ਸਰਗਰਮ ਮੈਂਬਰ ਸੀ। ਕੁਝ ਸਮਾਂ ਪਹਿਲਾਂ ਮੱਲ੍ਹੀ ਦੀ ਉਸ ਦੇ ਵਿਰੋਧੀ ਗੈਂਗਸਟਰ ਬਚਿੱਤਰ ਸਿੰਘ ਅਤੇ ਉਸ ਦੇ ਗੁਰਗਿਆਂ ਨੇ ਹੱਤਿਆ ਕਰ ਦਿੱਤੀ ਸੀ। ਮੱਲ੍ਹੀ ਦੀ ਹੱਤਿਆ ਤੋਂ ਬਾਅਦ ਜਸਪਾਲ ਸਿੰਘ ਉਰਫ ਜੱਸੀ ਸਰਗਰਮ ਹੋਇਆ ਸੀ। ਜਸਪਾਲ ਸਿੰਘ ਅਤੇ ਉਸ ਦੇ ਸਾਥੀ ਜਗਰੂਪ ਸਿੰਘ ਉਰਫ ਰੂਪ ਦੋਵੇਂ ਕੇਸਰ ਸਿੰਘ ਮੱਲ੍ਹੀ ਗੈਂਗ ਨੂੰ ਚਲਾਉਣ ਲੱਗੇ ਸਨ।
ਐੱਸ. ਪੀ. ਖੱਖ ਨੇ ਦੱਸਿਆ ਕਿ ਮੁਲਜ਼ਮ ਜਸਪਾਲ ਤੇ ਜਗਰੂਪ ਦੇ ਖਿਲਾਫ ਕਈ ਜ਼ਿਲਿਆਂ ਵਿਚ 18 ਦੇ ਕਰੀਬ ਅਪਰਾਧਿਕ ਕੇਸ ਦਰਜ ਹਨ ਅਤੇ ਜ਼ਿਆਦਾਤਰ ਕੇਸਾਂ ਵਿਚ ਉਹ ਅਦਾਲਤ ਤੋਂ ਭਗੌੜੇ ਹਨ। ਗੈਂਗ ਦੇ ਮੈਂਬਰ ਰੋਪੜ, ਮੋਹਾਲੀ ਇਲਾਕੇ ਵਿਚ ਪੁਲਸ ਦੀ ਸਰਗਰਮੀ ਕਾਰਨ ਦੁਆਬਾ ਏਰੀਏ ਵਿਚ ਸਰਗਰਮ ਹੋਣ ਦੀ ਫਿਰਾਕ ਵਿਚ ਸਨ।
ਐੱਸ. ਪੀ. ਖੱਖ ਨੇ ਦੱਸਿਆ ਕਿ ਮਾਰਚ ਮਹੀਨੇ ਵਿਚ ਰੋਪੜ ਜ਼ਿਲੇ ਦੇ ਸੀ. ਆਈ. ਏ. ਇੰਸਪੈਕਟਰ ਗੱਬਰ ਸਿੰਘ ਨੂੰ ਇਨ੍ਹਾਂ ਦੀ ਸੂਚਨਾ ਮਿਲੀ ਤਾਂ ਉਨ੍ਹਾਂ ਨੇ ਪੁਲਸ ਟੀਮ ਸਮੇਤ ਜਸਪਾਲ ਜੱਸੀ ਦਾ ਪਿੱਛਾ ਕੀਤਾ। ਇਹ ਲੋਕ ਭੱਜਦੇ ਹੋਏ ਹਿਮਾਚਲ ਪ੍ਰਦੇਸ਼ ਦੀ ਹੱਦ 'ਚ ਪਹੁੰਚ ਗਏ, ਜਿਥੇ ਇਨ੍ਹਾਂ ਇੰਸਪੈਕਟਰ ਗੱਬਰ ਸਿੰਘ 'ਤੇ ਗੱਡੀ ਚੜ੍ਹਾ ਦਿੱਤੀ। ਕਾਤਲਾਨਾ ਹਮਲੇ ਵਿਚ ਇੰਸਪੈਕਟਰ ਗੱਬਰ ਸਿੰਘ ਵਾਲ-ਵਾਲ ਬਚੇ। ਉਨ੍ਹਾਂ ਦੇ ਪੈਰ ਵਿਚ ਫੈਕਚਰ ਆਇਆ। ਜਸਪਾਲ ਅਤੇ ਉਸ ਦੇ ਸਾਥੀਆਂ ਖਿਲਾਫ ਹਿਮਾਚਲ ਪ੍ਰਦੇਸ਼ ਦੇ ਥਾਣਾ ਧਰਮਪੁਰਾ ਵਿਚ ਹੱਤਿਆ ਦੀ ਕੋਸ਼ਿਸ਼ ਦਾ ਕੇਸ ਦਰਜ ਕਰਵਾਇਆ ਗਿਆ।
ਭੈਣ ਨੂੰ ਲੈਣ ਆਇਆ ਤਾਂ ਪਤਾ ਲੱਗੀਆਂ ਕੋਠੀ ਮਾਲਕਣ ਦੀਆਂ ਕਰਤੂਤਾਂ
NEXT STORY