ਬਗਦਾਦ— ਅੱਤਵਾਦੀ ਸੰਗਠਨ ਇਸਲਾਮਿਕ ਸਟੇਟ ਯਾਨੀ ਆਈ. ਐੱਸ. ਆਈ. ਐੱਸ. ਨੇ ਇਰਾਕ ਦੇ ਇਤਿਹਾਸਕ ਸ਼ਹਿਰ ਨਿਮਰੂਦ ਨੂੰ ਧਮਾਕੇ ਨਾਲ ਤਬਾਹ ਕਰ ਦਿੱਤਾ ਹੈ। ਐਤਵਾਰ ਨੂੰ ਆਈ. ਐੱਸ. ਆਈ. ਐੱਸ. ਵੱਲੋਂ ਇਕ ਵੀਡੀਓ ਜਾਰੀ ਕੀਤੀ ਗਈ, ਜਿਸ ਵਿਚ ਆਈ. ਐੱਸ. ਆਈ. ਐੱਸ. ਦੇ ਅੱਤਵਾਦੀਆਂ ਨੇ ਕਿਸ ਤਰ੍ਹਾਂ ਧਮਾਕੇ ਕਰਕੇ ਇਸ ਇਤਿਹਾਸਕ ਸ਼ਹਿਰ ਨੂੰ ਬਰਬਾਦ ਕਰ ਦਿੱਤਾ। ਇਸ ਵੀਡੀਓ ਵਿਚ ਸਾਫ ਦੇਖਿਆ ਜਾ ਸਕਦਾ ਹੈ ਕਿ ਮੌਸੂਲ ਤੋਂ 30 ਕਿਲੋਮੀਟਰ ਦੂਰ ਸਥਿਤ ਇਸ ਸ਼ਹਿਰ ਨੂੰ ਆਈ. ਐੱਸ. ਆਈ. ਐੱਸ. ਨੇ ਧਮਾਕਿਆਂ ਨਾਲ ਸਮਤਲ ਕਰ ਦਿੱਤਾ ਹੈ। ਮੰਨਿਆਂ ਜਾ ਰਿਹਾ ਹੈ ਕਿ ਆਈ. ਐੱਸ. ਆਈ. ਐੱਸ. ਨੇ ਇਸ ਘਟਨਾ ਨੂੰ ਕਰੀਬ ਇਕ ਮਹੀਨੇ ਪਹਿਲਾ ਅੰਜਾਮ ਦਿੱਤਾ ਸੀ। ਹਾਲਾਂਕਿ ਅਜੇ ਤੱਕ ਸ਼ਹਿਰ 'ਚ ਹੋਏ ਨੁਕਸਾਨ ਦਾ ਜਾਇਜਾ ਨਹੀਂ ਲਿਆ ਗਿਆ।
ਪਿਛਲੇ ਕੁਝ ਦਿਨਾਂ ਤੋਂ ਆਈ. ਐੱਸ. ਆਈ. ਐੱਸ. ਨੇ ਇਰਾਕ ਦੇ ਕਈ ਪ੍ਰਾਚੀਨ ਅਤੇ ਇਤਿਹਾਸਕ ਸ਼ਹਿਰਾਂ ਨੂੰ ਨੁਕਸਾਨ ਪਹੁੰਚਾਇਆ ਹੈ। ਕੁਝ ਦਿਨ ਪਹਿਲਾਂ ਵੀ ਅੱਤਵਾਦੀਆਂ ਨੇ ਨਿਮਰੂਦ ਸ਼ਹਿਰ ਦੇ ਪ੍ਰਾਚੀਨ ਸ਼ਿਲਪਕਲਾਵਾਂ ਨੂੰ ਕਾਫੀ ਨੁਕਸਾਨ ਪਹੁੰਚਾਇਆ ਸੀ। ਜ਼ਿਕਰਯੋਗ ਹੈ ਕਿ ਨਿਮਰੂਦ ਸ਼ਹਿਰ ਦੀ ਖੋਜ 1820 ਵਿਚ ਕੀਤੀ ਗਈ ਸੀ। ਇਸ ਸ਼ਹਿਰ ਨੂੰ 2003 ਵਿਚ ਅਮਰੀਕੀ ਹਮਲੇ ਦੌਰਾਨ ਵੀ ਕਾਫੀ ਨੁਕਸਾਨ ਪਹੁੰਚਾਇਆ ਗਿਆ ਸੀ।
ਮੋਦੀ ਦੀ ਹੈਂਡਸਮ ਲੁੱਕ ਦੇ ਦੀਵਾਨੇ ਹੋਏ ਵਿਦਿਆਰਥੀ, ਖਿੱਚੀਆਂ ਸੈਲਫੀਆਂ (ਦੇਖੋ ਤਸਵੀਰਾਂ)
NEXT STORY