ਪੈਰਿਸ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨੀਵਾਰ ਨੂੰ ਫਰਾਂਸ ਦੀ ਪੁਲਾੜ ਏਜੰਸੀ ਦੀ ਯਾਤਰਾ ਕੀਤੀ ਤਾਂ ਪ੍ਰਧਾਨ ਮੰਤਰੀ ਦੀ ਹੈਂਡਸਮ ਲੁਕ ਨੂੰ ਦੇਖ ਕੇ ਫਰਾਂਸ ਵਿਚ ਭਾਰਤੀ ਮੂਲ ਦੇ ਵਿਦਿਆਰਥੀ ਉਨ੍ਹਾਂ ਨਾਲ ਖੁਦ ਨੂੰ ਸੈਲਫੀ ਖਿੱਚਣ ਤੋਂ ਨਾ ਰੋਕ ਸਕੇ।
ਮੋਦੀ ਨੇ ਫਰਾਂਸ ਦੇ ਆਪਣੇ ਦੌਰੇ ਦੇ ਦੂਜੇ ਦਿਨ ਫਰੈਂਚ ਨੈਸ਼ਨਲ ਸੈਂਟਰ ਫਾਰ ਦਿ ਸਪੇਸ ਸਟਡੀਜ਼ ਦੀ ਆਪਣੀ ਯਾਤਰਾ ਨੂੰ ਲੈ ਕੇ ਟਲਿੱਟਰ 'ਤੇ ਲਿਖਿਆ ਕਿ ਨੌਜਵਾਨ ਦੋਸਤਾਂ ਦੇ ਨਾਲ ਸੀ. ਐੱਨ. ਈ. ਐੱਸ. ਵਿਚ ਸੈਲਫੀ ਖਿੱਚੀ। ਅਸੀਂ ਸਾਰੇ ਉੱਥੇ ਸਭ ਤੋਂ ਵਧੀਆ ਸੈਲਫੀ ਖਿੱਚਣ ਦੀ ਕੋਸ਼ਿਸ਼ ਕਰ ਰਹੇ ਸੀ। ਪ੍ਰਧਾਨ ਮੰਤਰੀ ਜਦੋਂ ਪੁਲਾੜ ਏਜੰਸੀ ਵਿਚ ਪਹੁੰਚੇ ਤਾਂ ਕਈ ਵਿਦਿਆਰਥੀ 'ਮੋਦੀ-ਮੋਦੀ' ਕਹਿ ਕੇ ਰੌਲਾ ਪਾਉਣ ਲੱਗ ਪਏ ਤੇ ਉਨ੍ਹਾਂ ਦੇ ਆਸ-ਪਾਸ ਇਕੱਠੇ ਹੋ ਗਏ। ਇਸ ਤੋਂ ਬਾਅਦ ਮੋਦੀ ਨੇ ਖੁਦ ਉਨ੍ਹਾਂ ਦੇ ਨਾਲ ਸੈਲਫੀ ਖਿੱਚੀ।
ਵਿਦੇਸ਼ ਮੰਤਰਾਲੇ ਦੇ ਬੁਲਾਰੇ ਸੈਯਦ ਅਖਬਰੁਦੀਨ ਨੇ ਟਵੀਟ ਕੀਤਾ ਕਿ ਨੌਜਵਾਨ ਆਮ ਤੌਰ 'ਤੇ ਸੈਲਫੀ ਲੈਣਾ ਚਾਹੁੰਦੇ ਹਨ। ਪ੍ਰਧਾਨ ਮੰਤਰੀ ਮੋਦੀ ਨੇ ਫਰਾਂਸਿਸੀ ਪੁਲਾੜ ਏਜੰਸੀ ਵਿਚ ਇਕੱਠੇ ਹੋਏ ਭਾਰਤੀ ਵਿਦਿਆਰਥੀਆਂ ਦਾ ਮਨ ਰੱਖਦੇ ਹੋਏ ਉਨ੍ਹਾਂ ਦੇ ਨਾਲ ਸੈਲਫੀ ਲਈ। ਮੋਦੀ ਤਿੰਨ ਦੇਸ਼ਾਂ ਦੇ ਆਪਣੇ ਦੌਰੇ ਦੇ ਪਹਿਲੇ ਗੇੜ ਵਿਚ ਵੀਰਵਾਰ ਨੂੰ ਫਰਾਂਸ ਪਹੁੰਚੇ ਸਨ। ਉਨ੍ਹਾਂ ਨੇ ਫਰਾਂਸ ਦੇ ਰਾਸ਼ਟਰਪਤੀ ਫਰਾਂਸਵਾ ਹੋਲਾਂਦੇ ਦੇ ਨਾਲ ਗੱਲਬਾਤ ਕੀਤੀ ਅਤੇ ਉਦਯੋਗਪਤੀਆਂ ਨੂੰ ਵੀ ਮਿਲੇ। ਆਪਣੇ 9 ਦਿਨਾਂ ਦੇ ਵਿਦੇਸ਼ ਦੌਰੇ ਦੇ ਅਧੀਨ ਮੋਦੀ ਹੁਣ ਜਰਮਨੀ ਅਤੇ ਉਸ ਤੋਂ ਬਾਅਦ ਕੈਨੇਡਾ ਦੀ ਯਾਤਰਾ ਕਰਨਗੇ।
ਏਅਰਬੱਸ ਭਾਰਤ 'ਚ ਬਣਾਏਗੀ ਜਹਾਜ਼ ਤੇ ਹੈਲੀਕਾਪਟਰ
NEXT STORY