ਨਵੀਂ ਦਿੱਲੀ- ਫਰਾਂਸ, ਜਰਮਨੀ, ਕੈਨੇਡਾ ਦੇ 9 ਦਿਨਾ ਦੌਰੇ 'ਤੇ ਗਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਕ ਪਾਸੇ ਜਿਥੇ ਦੇਸ਼ ਵਿਚ ਭਾਰਤ ਦੇ ਏਜੰਡੇ ਨੂੰ ਤੇਜ਼ੀ ਨਾਲ ਵਧਾ ਰਹੇ ਹਨ ਤਾਂ ਦੂਸਰੇ ਪਾਸੇ ਦਿੱਲੀ ਵਿਚ ਕੇਂਦਰ ਸਰਕਾਰ ਦੇ ਕੰਮਕਾਜ 'ਤੇ ਵੀ ਤਿੱਖੀ ਨਜ਼ਰ ਰੱਖੀ ਹੋਈ ਹੈ। ਪੀ. ਐੱਮ. ਮੋਦੀ ਵਿਦੇਸ਼ ਤੋਂ ਵੀ ਆਪਣੇ ਮੰਤਰੀਆਂ ਨਾਲ ਸੰਪਰਕ ਵਿਚ ਹਨ। ਰੋਜ਼ ਉਹ ਮੰਤਰੀਆਂ ਨੂੰ ਫੋਨ 'ਤੇ ਨਿਰਦੇਸ਼ ਦੇ ਰਹੇ ਹਨ। ਜਾਣਕਾਰੀ ਮੁਤਾਬਕ ਮੋਦੀ ਰੋਜ਼ 3 ਕੈਬਨਿਟ ਮੰਤਰੀਆਂ ਨਾਲ ਸਵੇਰੇ ਗੱਲਬਾਤ ਕਰਦੇ ਹਨ।
ਸਰਕਾਰ ਵਿਚ ਕੋਈ ਖੁਦ ਨੂੰ ਜਾਂ ਕਿਸੇ ਹੋਰ ਨੂੰ 2 ਨੰਬਰ 'ਤੇ ਨਾ ਸਮਝੇ, ਇਸ ਲਈ ਪ੍ਰਧਾਨ ਮੰਤਰੀ ਨੇ ਕਿਸੇ ਮੰਤਰੀ ਨੂੰ ਬ੍ਰੀਫਿੰਗ ਦਾ ਜ਼ਿੰਮਾ ਨਹੀਂ ਸੌਂਪਿਆ ਹੈ। ਮੋਦੀ ਖੁਦ ਮੰਤਰੀਆਂ ਤੋਂ ਸਰਕਾਰ ਦੇ ਕੰਮਕਾਜ ਅਤੇ ਸਿਆਸੀ ਘਟਨਾਚੱਕਰ ਦੀ ਪੂਰੀ ਜਾਣਕਾਰੀ ਲੈਂਦੇ ਹਨ।
ਪਦਮ ਪੁਰਸਕਾਰ ਬੰਦ ਕਰੋ : ਸ਼ਰਦ ਯਾਦਵ
NEXT STORY