ਨੈਸ਼ਨਲ ਡੈਸਕ- ਪੱਛਮੀ ਬੰਗਾਲ ਤੋਂ ਇਕ ਸਨਸਨੀਖੇਜ਼ ਖ਼ਬਰ ਸਾਹਮਣੇ ਆਈ ਹੈ, ਜਿੱਥੇ ਕੋਲਕਾਤਾ ਦੇ ਸਰਕਾਰੀ ਐੱਨ.ਆਰ.ਐੱਸ. ਮੈਡੀਕਲ ਕਾਲਜ ਤੇ ਹਸਪਤਾਲ ਵਿਚ ਕੰਮ ਕਰਦਾ ਇਕ ਨੌਜਵਾਨ ਡਾਕਟਰ ਸ਼ਹਿਰ ਦੇ ਪੂਰਬੀ ਹਿੱਸੇ ਵਿਚ ਸਥਿਤ ਇਕ ਨਿੱਜੀ ਹੋਸਟਲ ਦੇ ਆਪਣੇ ਕਮਰੇ ਵਿਚ ਫਾਹੇ ਨਾਲ ਲਟਕਿਆ ਮਿਲਿਆ।
ਮ੍ਰਿਤਕ ਡਾਕਟਰ ਦੇ ਪਰਿਵਾਰ ਨੇ ਉਸ ਦੀ ਹੱਤਿਆ ਕੀਤੇ ਜਾਣ ਦਾ ਦੋਸ਼ ਲਾਇਆ ਹੈ। ਪੁਲਸ ਮੁਤਾਬਕ ਅਭਿਜੀਤ ਸਰਕਾਰ ਨਾਂ ਦੇ ਇਸ 28 ਸਾਲਾ ਡਾਕਟਰ ਨੇ ਕਥਿਤ ਤੌਰ ’ਤੇ ਆਪਣੇ ਵ੍ਹਟਸਐਪ ਸਟੇਟਸ ’ਤੇ ਲਿਖਿਆ ਸੀ– ‘‘ਹੁਣ ਮੈਥੋਂ ਹੋਰ ਬਰਦਾਸ਼ਤ ਨਹੀਂ ਹੁੰਦਾ।’’ ਨਾਦੀਆ ਜ਼ਿਲੇ ਦਾ ਰਹਿਣ ਵਾਲਾ ਇਹ ਡਾਕਟਰ ਹਸਪਤਾਲ ਵਿਚ ਹਾਊਸ ਸਟਾਫ਼ ਵਜੋਂ ਕੰਮ ਕਰਦਾ ਸੀ। ਉਸ ਨੇ 2018 ਵਿਚ ਇਸੇ ਸੰਸਥਾ ਤੋਂ ਐੱਮ.ਬੀ.ਬੀ.ਐੱਸ. ਦੀ ਪੜ੍ਹਾਈ ਪੂਰੀ ਕੀਤੀ ਸੀ।
ਹੁਣ ਕੈਂਸਰ ਦਾ ਇਲਾਜ ਹੋਵੇਗਾ ਸਸਤਾ, 1,364 ਨਵੀਆਂ ਦਵਾਈਆਂ ਦੀਆਂ ਕੀਮਤਾਂ ਅੱਜ ਤੋਂ ਹੋਈਆਂ ਲਾਗੂ
NEXT STORY