ਭਿਲਾਈ- ਸੁਕਮਾ ਦੇ ਦੋਰਨਾਪਾਲ 'ਚ ਸ਼ਨੀਵਾਰ ਨੂੰ ਸ਼ਹੀਦ ਐੱਸ. ਟੀ. ਐੱਫ. ਦੇ ਪਲਾਟੂਨ ਕਮਾਂਡਰ ਸ਼ੰਕਰ ਰਾਵ ਅਤੇ ਜਵਾਨ ਕਿਰਨ ਦੇਸ਼ਮੁੱਖ ਦਾ ਮ੍ਰਿਤਕ ਦੇਹ ਸੋਮਵਾਰ ਨੂੰ ਭਿਲਾਈ ਲਿਆਂਦਾ ਗਿਆ। ਕੈਂਪ-2 ਸਥਿਤ ਸ਼ੰਕਰ ਰਾਵ ਦੇ ਘਰ ਹਜ਼ਾਰਾਂ ਲੋਕਾਂ ਦੀ ਭੀੜ ਲੱਗੀ ਸੀ। ਉਸ ਭੀੜ 'ਚ ਸ਼ਹੀਦ ਸ਼ੰਕਰ ਰਾਵ ਦੀਆਂ ਤਿੰਨ ਬੇਟੀਆਂ ਨੇਹਾ (15), ਚੰਚਲ (12), ਚਾਂਦਨੀ (7) ਟਕਟਕੀ ਲਗਾਏ ਪਿਤਾ ਦੇ ਸਰੀਰ ਨੂੰ ਦੇਖ ਰਹੀਆਂ ਸਨ। ਉਦੋਂ ਮਝਲੀ ਬੇਟੀ ਚੰਚਲ ਉੱਠੀ ਅਤੇ ਇਕ ਸੈਨਿਕ ਦੀ ਤਰ੍ਹਾਂ ਸ਼ਹੀਦ ਪਿਤਾ ਨੂੰ ਸੈਲਿਊਟ ਕੀਤਾ। ਇਹ ਦੇਖ ਨੇਹਾ ਅਤੇ ਚਾਂਦਨੀ ਰੌਣ ਲੱਗ ਪਈਆਂ।
ਫਿਰ ਤਿੰਨਾਂ ਭੈਣਾਂ ਨੇ ਇਕੱਠੇ ਪਿਤਾ ਨੂੰ ਅੰਤਿਮ ਵਿਦਾਈ ਦਿੱਤੀ। ਸ਼ੰਕਰ ਰਾਵ ਦੀ ਪਤਨੀ ਬੀ. ਈਸ਼ਵਰੀ ਅਤੇ ਮਾਂਵੀ. ਹੇਮਲੱਤਾ ਨੇ ਵੀ ਸ਼ਹੀਦ ਨੂੰ ਸਲਾਮੀ ਦਿੱਤੀ। ਸਰਕਾਰੀ ਸਨਮਾਨ ਨਾਲ ਰਾਮਨਗਰ ਮੁਕਤੀਧਾਮ 'ਚ ਅੰਤਿਮ ਸੰਸਕਾਰ ਕੀਤਾ ਗਿਆ। ਜਵਾਨ ਕਿਰਨ ਦੇਸ਼ਮੁੱਖ ਦਾ ਅੰਤਿਮ ਸੰਸਕਾਰ ਰਿਸਾਲੀ ਬਸਤੀ ਮੁਕਤੀਧਾਮ 'ਚ ਸਰਕਾਰੀ ਸਨਮਾਨ ਨਾਲ ਕੀਤਾ ਗਿਆ।
ਮਜ਼ਦੂਰ ਦੇ ਬੇਟੇ ਨੇ ਕੀਤਾ ਅਜਿਹਾ ਕਮਾਲ ਕਿ ਮਿਲ ਗਿਆ ਜਾਪਾਨ ਜਾਣ ਦਾ ਮੌਕਾ (ਦੇਖੋ ਤਸਵੀਰਾਂ)
NEXT STORY