ਬਤੌਲੀ/ਅੰਬਿਕਾਪੁਰ- 132 ਕੇ. ਵੀ. ਏ. ਲਾਈਨ ਵਿਸਥਾਰ ਦੌਰਾਨ ਸੋਮਵਾਰ ਨੂੰ ਇਕ ਨੌਜਵਾਨ ਦੀ ਜਾਨ ਆਫਤ 'ਚ ਪੈ ਗਈ। ਉਹ ਬਾਈਕ ਸਮੇਤ ਤਾਰ 'ਚ ਫਸ ਗਿਆ। ਇਸ ਦੌਰਾਨ ਨੌਜਵਾਨ ਨੇ ਕਿਸੇ ਤਰ੍ਹਾਂ ਛਾਲ ਮਾਰ ਕੇ ਜਾਨ ਬਚਾਈ ਪਰ ਉਸ ਦੀ ਬਾਈਕ ਤਾਰ 'ਚ ਫਸ ਕੇ 60 ਫੁੱਟ ਉੱਪਰ ਲਟਕ ਗਈ। ਬਿਜਲੀ ਕਰਮਚਾਰੀਆਂ ਅਤੇ ਪੁਲਸ ਦੀਆਂ ਘੰਟਿਆਂ ਦੀ ਮਿਹਨਤ ਤੋਂ ਬਾਅਦ ਬਾਈਕ ਹੇਠਾਂ ਉਤਾਰੀ ਗਈ। ਗ੍ਰਾਮ ਮਹੇਸ਼ਪੁਰ ਵਾਸੀ ਰਾਜੇਸ਼ ਟੋਪੋ ਸੋਮਵਾਰ ਨੂੰ ਬਾਈਕ ਰਾਹੀਂ ਬਤੌਲੀ ਜਾ ਰਿਹਾ ਸੀ। ਰਸਤੇ 'ਚ 132 ਕੇ. ਵੀ. ਏ. ਲਾਈਨ ਵਿਸਥਾਰ ਦਾ ਕੰਮ ਚੱਲ ਰਿਹਾ ਸੀ। ਹਾਈਟੇਂਸ਼ਨ ਲਾਈਨ ਦੇ ਤਾਰ ਨੂੰ ਠੇਕਾ ਕੰਪਨੀ ਦੇ ਮਜ਼ਦੂਰ ਟਰੈਕਟਰ ਦੀ ਮਦਦ ਨਾਲ ਖਿੱਚ ਰਹੇ ਸਨ। ਨੌਜਵਾਨ ਆਪਣੀ ਬਾਈਕ ਦੂਰ ਖੜ੍ਹੀ ਕਰ ਕੇ ਉਨ੍ਹਾਂ ਨੂੰ ਦੇਖਣ ਲੱਗਾ। ਉੱਥੇ ਕੰਮ ਕਰ ਰਹੇ ਮਜ਼ਦੂਰਾਂ ਨੇ ਉਸ ਨੂੰ ਬਾਈਕ ਕੱਢਣ ਨੂੰ ਕਿਹਾ। ਜਿਵੇਂ ਹੀ ਰਾਜੇਸ਼ ਬਾਈਕ ਲੈ ਕੇ ਉੱਥੋਂ ਲੰਘਿਆ, ਅਚਾਨਕ ਤਾਰ ਨੂੰ ਜ਼ੋਰ ਨਾਲ ਖਿੱਚਣ 'ਤੇ ਉਹ ਬਾਈਕ ਸਮੇਤ ਉਸ 'ਚ ਫਸ ਗਿਆ।
ਕਰੀਬ 15 ਫੁੱਟ ਉੱਪਰੋਂ ਨੌਜਵਾਨ ਨੇ ਬਾਈਕ ਤੋਂ ਹੇਠਾਂ ਜ਼ਮੀਨ 'ਤੇ ਛਾਲ ਮਾਰ ਦਿੱਤੀ ਪਰ ਉਸ ਦੀ ਬਾਈਕ ਤਾਰ 'ਚ ਫਸ ਕੇ 60 ਫੁੱਟ ਉੱਪਰ ਪੁੱਜ ਗਈ। ਇਹ ਘਟਨਾ ਤੋਂ ਬਾਅਦ ਉੱਥੇ ਪਿੰਡ ਵਾਸੀਆਂ ਦੀ ਭੀੜ ਜੁਟ ਗਈ। ਬਾਈਕ ਨੂੰ ਹੇਠਾਂ ਉਤਾਰਨ ਲਈ ਠੇਕਾ ਮਜ਼ਦੂਰ ਵੀ ਤਿਆਰ ਨਹੀਂ ਹੋ ਰਹੇ ਸਨ। ਸੂਚਨਾ 'ਤੇ ਉੱਥੇ ਪੁੱਜੀ ਪੁਲਸ ਨੇ ਮਜ਼ਦੂਰਾਂ ਦੀ ਮਦਦ ਨਾਲ ਉਕਤ ਬਾਈਕ ਨੂੰ ਕਾਫੀ ਮਿਹਨਤ ਤੋਂ ਬਾਅਦ ਜ਼ਮੀਨ 'ਤੇ ਉਤਾਰਿਆ।
ਬੱਸ ਦੀ ਲਪੇਟ 'ਚ ਆ ਕੇ 2 ਦੀ ਮੌਤ
NEXT STORY