ਔਰੰਗਾਬਾਦ- ਅੱਜ ਸਵੇਰੇ ਇਕ ਬੱਸ ਨੇ ਇਕ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ ਜਿਸ ਨਾਲ ਬਾਈਕ ਸਵਾਰ 2 ਲੋਕਾਂ ਦੀ ਮੌਤ ਹੋ ਗਈ। ਨਗਰ ਥਾਣਾ ਇੰਚਾਰਜ ਸੋਨਾ ਸਿੰਘ ਨੇ ਦੱਸਿਆ ਕਿ ਮ੍ਰਿਤਕਾਂ 'ਚ ਪੱਪੂ ਕੁਮਾਰ ਅਤੇ ਉਸ ਦੀ ਮਾਮੀ ਸੋਨੀ ਦੇਵੀ ਸ਼ਾਮਲ ਹਨ।
ਸਿੰਘ ਨੇ ਦੱਸਿਆ ਕਿ ਪੱਪੂ ਆਪਣੀ ਮਾਮੀ ਨੂੰ ਲੈ ਕੇ ਮੋਟਰਸਾਈਕਲ ਤੋਂ ਪਤਹਾ ਪਿੰਡ ਤੋਂ ਨਵੀਨਗਰ ਜਾ ਰਿਹਾ ਸੀ ਕਿ ਸਾਹਮਣੇ ਤੋਂ ਆ ਰਹੀ ਇਕ ਨਿੱਜੀ ਬੱਸ ਨੇ ਉਨ੍ਹਾਂ ਦੀ ਬਾਈਕ ਨੂੰ ਟੱਕਰ ਮਾਰ ਦਿੱਤੀ। ਹਾਦਸੇ ਤੋਂ ਬਾਅਦ ਆਲੇ-ਦੁਆਲੇ ਦੇ ਲੋਕ ਦੋਹਾਂ ਨੂੰ ਹਸਪਤਾਲ ਲੈ ਗਏ ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤ ਘੋਸ਼ਿਤ ਕਰ ਦਿੱਤਾ। ਸਿੰਘ ਨੇ ਦੱਸਿਆ ਕਿ ਪੁਲਸ ਨੇ ਬੱਸ ਜ਼ਬਤ ਕਰ ਲਈ ਹੈ। ਉਸ ਦਾ ਚਾਲਕ ਫਰਾਰ ਹੈ। ਦੋਹਾਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਜ਼ਿਲਾ ਸਦਰ ਹਸਪਤਾਲ ਭੇਜ ਦਿੱਤਾ ਗਿਆ ਹੈ।
ਟਾਇਲਟ ਦੇ ਬਾਹਰ ਖੜ੍ਹੀ ਰਹੀ ਮਾਂ, ਉਹ ਬੇਟੀ ਨਾਲ ਕਰ ਰਿਹਾ ਸੀ ਰੇਪ
NEXT STORY