ਚੰਦੌਲੀ- ਉਤਰ ਪ੍ਰਦੇਸ਼ 'ਚ ਚੰਦੌਲੀ ਦੇ ਅਲੀਨਗਰ 'ਚ ਇਕ 12 ਸਾਲਾ ਬਾਲਿਕਾ ਨਾਲ ਬਲਾਤਕਾਰ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਸ ਅਨੁਸਾਰ ਅੱਜ ਸਵੇਰੇ ਪੀੜਤਾ ਆਪਣੀ ਵੱਡੀ ਭੈਣ ਨਾਲ ਟਾਇਲਟ ਕਰਨ ਲਈ ਸੀਵਾਨ 'ਚ ਗਈ ਹੋਈ ਸੀ। ਇਸ ਦੌਰਾਨ ਰਿਸ਼ਤੇਦਾਰੀ 'ਚ ਆਏ ਇਕ ਨੌਜਵਾਨ ਨਾਬਾਲਗ ਨੂੰ ਜ਼ਬਰਦਸਤੀ ਇਕ ਕਮਰੇ 'ਚ ਲੈ ਗਿਆ ਅਤੇ ਉਸ ਨਾਲ ਬਲਾਤਕਾਰ ਕੀਤਾ।
ਇਸ ਤੋਂ ਬਾਅਦ ਕਮਰੇ ਦੇ ਦਰਵਾਜ਼ੇ 'ਚ ਬਾਹਰ ਤਾਲਾ ਲਗਾ ਕੇ ਭੱਜ ਗਿਆ। ਵੱਡੀ ਭੈਣ ਦੇ ਦੱਸਣ 'ਤੇ ਘਰ ਵਾਲਿਆਂ ਨੇ ਕਮਰੇ ਦਾ ਦਰਵਾਜ਼ਾ ਖੋਲ ਕੇ ਪੀੜਤਾ ਨੂੰ ਛੁਡਵਾਇਆ ਅਤੇ ਪੁਲਸ ਨੂੰ ਸੂਚਨਾ ਦਿੱਤੀ। ਪੁਲਸ ਨੇ ਦੋਸ਼ੀ ਨੌਜਵਾਨ ਨੂੰ ਗ੍ਰਿਫਤਾਰ ਕਰ ਲਿਆ ਹੈ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਚੱਲਦੀ ਵੈਨ ਦੀ ਛੱਤ ਕੱਟ ਕੇ ਫਿਲਮੀ ਸਟਾਈਲ 'ਚ ਫਰਾਰ ਹੋਏ ਕੈਦੀ (ਦੇਖੋ ਤਸਵੀਰਾਂ)
NEXT STORY