ਲਖਨਊ - ਬਸਪਾ ਮੁਖੀ ਮਾਇਆਵਤੀ ਨੇ ਮੁਸਲਿਮ ਵੋਟ ਬੈਂਕ ਦੀ ਸਿਆਸਤ ਬੰਦ ਕਰਨ ਲਈ, ਮੁਸਲਮਾਨਾਂ ਨੂੰ ਉਨ੍ਹਾਂ ਦਾ ਵੋਟ ਦਾ ਹੱਕ ਵਾਪਿਸ ਲੈਣ ਦੀ ਸ਼ਿਵ ਸੈਨਾ ਦੀ ਮੰਗ ਦੇ ਪਿੱਛੇ ਭਾਜਪਾ ਦੀ ਸ਼ਹਿ ਹੋਣ ਦਾ ਦੋਸ਼ ਲਗਾਉਂਦੇ ਹੋਏ ਚੁਣੌਤੀ ਦਿੱਤੀ ਹੈ ਕਿ ਜੇਕਰ ਅਜਿਹਾ ਨਹੀਂ ਹੈ ਤਾਂ ਭਾਜਪਾ ਉਸ ਨੂੰ ਕੇਂਦਰ ਸਰਕਾਰ 'ਚੋਂ ਬਾਹਰ ਕੱਢ ਕੇ ਦਿਖਾਏ। ਮਾਇਆਵਤੀ ਨੇ ਅੱਜ ਸੰਵਿਧਾਨ ਨਿਰਮਾਤਾ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਦੇ ਜਨਮ ਸਬੰਧੀ ਇਕ ਸਮਾਗਮ 'ਚ ਕਿਹਾ, ''ਸ਼ਿਵ ਸੈਨਾ ਦਾ ਇਹ ਕਹਿਣਾ ਸੰਵਿਧਾਨ ਦੇ ਵਿਰੁੱਧ ਹੈ ਕਿ ਮੁਸਲਿਮ ਵੋਟ ਬੈਂਕ ਦੀ ਸਿਆਸਤ ਬੰਦ ਕਰਨ ਲਈ ਮੁਸਲਮਾਨਾਂ ਕੋਲੋਂ ਵੋਟ ਦਾ ਹੱਕ ਵਾਪਿਸ ਲੈ ਲਿਆ ਜਾਣਾ ਚਾਹੀਦਾ ਹੈ।''
ਬਸਪਾ ਮੁਖੀ ਨੇ ਕਾਂਗਰਸ ਤੇ ਭਾਜਪਾ ਸਮੇਤ ਸਾਰੀਆਂ ਪਾਰਟੀਆਂ 'ਤੇ ਦਲਿਤ ਵਿਰੋਧੀ ਹੋਣ ਦਾ ਦੋਸ਼ ਲਗਾਇਆ ਤੇ ਕਿਹਾ ਕਿ ਕਾਂਗਰਸ, ਭਾਜਪਾ ਅਤੇ ਸਪਾ ਦਾ ਅੰਬੇਡਕਰ ਪ੍ਰੇਮ ਸਿਆਸਤ ਤੋਂ ਪ੍ਰੇਰਿਤ ਹੈ। ਬਸਪਾ ਮੁਖੀ ਨੇ ਇਤਿਹਾਸ ਦੇ ਪੰਨੇ ਪਲਟਦੇ ਹੋਏ ਕਿਹਾ ਕਿ ਕਾਂਗਰਸ ਨੇ 1952 'ਚ ਹੋਈ ਪਹਿਲੀ ਲੋਕਸਭਾ ਚੋਣ 'ਚ ਮੁੰਬਈ 'ਚੋਂ ਚੋਣ ਮੈਦਾਨ 'ਚ ਉਤਰੇ ਡਾ. ਅੰਬੇਡਕਰ ਨੂੰ ਪੈਸੇ ਅਤੇ ਤਾਕਤ ਦੇ ਜ਼ੋਰ ਨਾਲ ਹਰਾ ਦਿੱਤਾ ਸੀ। ਉਨ੍ਹਾਂ ਕਿਹਾ ਕਿ ਜੇਕਰ ਕਾਂਗਰਸ ਦੇ ਮਨ ਵਿਚ ਡਾ. ਅੰਬੇਡਕਰ ਪ੍ਰਤੀ ਸਨਮਾਨ ਹੁੰਦਾ ਤਾਂ ਉਨ੍ਹਾਂ ਨੂੰ ਬਿਨਾਂ ਮੁਕਾਬਲਾ ਚੋਣ ਜਿਤਾਉਂਦੀ। ਉਨ੍ਹਾਂ ਕਿਹਾ ਕਿ ਆਜ਼ਾਦੀ ਮਗਰੋਂ ਲਗਾਤਾਰ ਸੱਤਾ 'ਚ ਰਹੀ ਕਾਂਗਰਸ ਸਰਕਾਰ ਨੇ ਡਾ. ਅੰਬੇਦਕਰ ਨੂੰ 'ਭਾਰਤ ਰਤਨ' ਨਾਲ ਸਨਮਾਨਿਤ ਨਹੀਂ ਕੀਤਾ ਸੀ।
ਪਿਤਾ ਨੇ ਮਾਸੂਮ ਬੱਚੀ ਨੂੰ ਬਲਦੇ ਚੁੱਲ੍ਹੇ 'ਚ ਸੁੱਟਿਆ!
NEXT STORY