ਸ਼ਿਮਲਾ - ਕਹਿੰਦੇ ਹਨ ਬੱਚੇ ਦੁਨੀਆ 'ਚ ਸਭ ਤੋਂ ਜ਼ਿਆਦਾ ਸੁਰੱਖਿਅਤ ਆਪਣੇ ਘਰ ਵਿਚ ਰਹਿੰਦੇ ਹਨ ਪਰ ਸ਼ਿਮਲਾ 'ਚ ਇਕ ਪਿਤਾ ਨੇ ਅਜਿਹੀ ਕਰਤੂਤ ਕੀਤੀ ਹੈ ਜਿਸ ਤੋਂ ਇਨਸਾਨੀਅਤ ਸ਼ਰਮਸਾਰ ਹੋ ਜਾਵੇ। ਇਥੇ 7 ਸਾਲਾ ਇਕ ਮਾਸੂਮ ਬੱਚੀ ਨੂੰ ਪਿਤਾ ਨੇ ਹੀ ਅੱਗ ਦੇ ਹਵਾਲੇ ਕਰ ਦਿੱਤਾ। ਮਾਸੂਮ ਮੁਸਕਾਨ 'ਤੇ ਆਪਣੇ ਪਿਤਾ ਦਾ ਅਜਿਹਾ ਕਹਿਰ ਟੁੱਟਿਆ ਕਿ ਉਸ ਨੇ ਦਰਿੰਦਗੀ ਦੀਆਂ ਹੱਦਾਂ ਪਾਰ ਕਰਕੇ ਬਲਦੇ ਚੁੱਲ੍ਹੇ 'ਚ ਸੁੱਟ ਦਿੱਤਾ। ਇਹੀ ਨਹੀਂ ਉਸ ਨੇ ਉਪਰੋਂ 2 ਲੀਟਰ ਮਿੱਟੀ ਦਾ ਤੇਲ ਵੀ ਪਾ ਦਿੱਤਾ। ਬੱਚੀ ਚੀਕਾਂ ਮਾਰਦੀ ਰਹੀ ਪਰ ਪਿਤਾ ਨੂੰ ਤਰਸ ਨਾ ਆਇਆ ਅਤੇ ਉਹ ਉਸ ਨੂੰ ਅੱਗ ਦੀਆਂ ਲਾਟਾਂ ਵਿਚਾਲੇ ਛੱਡ ਕੇ ਭੱਜ ਗਿਆ । ਫਿਲਹਾਲ ਬੱਚੀ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ, ਜਿਥੇ ਉਸ ਦੀ ਹਾਲਤ ਗੰਭੀਰ ਬਣੀ ਹੋਈ ਹੈ।
ਵਿਰਾਟ ਕੋਹਲੀ ਕਿਹਾ ਅਨੁਸ਼ਕਾ ਮੇਰੀ ਤਾਕਤ ਹੈ (ਦੇਖੋ ਤਸਵੀਰਾਂ)
NEXT STORY