'ਚੰਡੀਗੜ੍ਹ-ਮਰਹੂਮ ਸੂਫੀ ਗਾਇਕ ਬਰਕਤ ਸਿੱਧੂ ਦੇ ਬੇਟੇ ਨੇ ਪੁਲਸ 'ਤੇ ਉਸ ਨੂੰ ਧਮਕੀ ਦੇਣ ਦਾ ਦੋਸ਼ ਲਾਇਆ ਹੈ। ਬਰਕਤ ਸਿੱਧੂ ਦੇ ਬੇਟੇ ਰਾਜਿੰਦਰ ਸਿੰਘ ਸਿੱਧੂ ਉਰਫ ਲਾਡੀ ਨੇ ਮੋਗਾ ਦੇ ਡੀ. ਐੱਸ. ਪੀ. 'ਤੇ ਉਸ ਨੂੰ ਪੈਸੇ ਲੈਣ ਦਾ ਦੋਸ਼ ਲਾਇਆ ਹੈ। ਲਾਡੀ ਨੇ ਇਸ ਸੰਬੰਧੀ ਹਾਈਕੋਰਟ 'ਚ ਪਟੀਸ਼ਨ ਵੀ ਦਾਇਰ ਕੀਤੀ ਹੈ।
ਅਸਲ 'ਚ ਲਾਡੀ 2005 ਤੋਂ 2007 ਤੱਕ ਸਵਰਨਜੀਤ ਕੌਰ ਨਾਂ ਦੀ ਕੁੜੀ ਨਾਲ ਲਿਵ-ਇਨ-ਰਿਲੇਸ਼ਨ 'ਚ ਰਿਹਾ। ਸਵਰਨਜੀਤ ਆਪਣੇ ਭਰਾ ਅਤੇ ਬੱਚਿਆਂ ਨਾਲ ਲਾਡੀ ਦੇ ਮਕਾਨ 'ਚ ਹੀ ਰਹਿੰਦੀ ਸੀ। 2007 'ਚ ਲਾਡੀ ਨੇ ਇਕ ਮਕਾਨ ਖਰੀਦਿਆ ਪਰ ਕਰਜ਼ਾ ਨਾ ਦੇ ਸਕਣ ਕਾਰਨ ਉਸ ਨੂੰ ਮਕਾਨ ਵੇਚਣਾ ਪਿਆ। ਅਪ੍ਰੈਲ 2009 'ਚ ਸਵਰਨਜੀਤ ਕੌਰ ਲਾਡੀ ਤੋਂ ਵੱਖ ਹੋ ਗਈ।
ਇਸ ਤੋਂ ਬਾਅਦ ਉਸ ਨੇ ਡੀ. ਐੱਸ. ਪੀ. ਦੇ ਮਾਧਿਅਮ ਰਾਹੀਂ ਦਬਾਅ ਬਣਾ ਕੇ ਲਾਡੀ ਕੋਲੋਂ ਪੈਸੇ ਵਸੂਲਣ ਦੀ ਕੋਸ਼ਿਸ਼ ਕੀਤੀ। ਪੁਲਸ ਨੇ ਇਸ ਸੰਬੰਧੀ ਲਾਡੀ ਨੂੰ ਨਾਜਾਇਜ ਹਿਰਾਸਤ 'ਚ ਵੀ ਰੱਖਿਆ। ਫਿਰ ਡੀ. ਐੱਸ. ਪੀ. ਨੇ ਉਸ ਨੂੰ ਕਿਹਾ ਕਿ ਉਹ ਇਕ ਲੱਖ ਰੁਪਏ ਦੀ ਇੰਤਜ਼ਾਮ ਕਰ ਲਵੇ ਨਹੀਂ ਤਾਂ ਉਸ 'ਤੇ ਡਰੱਗਜ਼ ਜਾਂ ਰੇਪ ਕੇਸ ਪਾ ਦਿੱਤਾ ਜਾਵੇਗਾ। ਪੈਸੇ ਮੰਗਣ ਅਤੇ ਝੂਠੇ ਮਾਮਲੇ 'ਚ ਫਸਾਉਣ ਸੰਬੰਧੀ ਲਾਡੀ ਨੇ ਸ਼ਿਕਾਇਤ ਵੀ ਦਿੱਤੀ ਪਰ ਕੋਈ ਕਾਰਵਾਈ ਨਹੀਂ ਹੋਈ।
ਇਸ ਤੋਂ ਬਾਅਦ ਲਾਡੀ ਨੇ ਹਾਈਕੋਰਟ 'ਚ ਪਟੀਸ਼ਨ ਦਾਇਰ ਕੀਤੀ ਅਤੇ ਕਿਹਾ ਹੈ ਕਿ ਉਹ ਡੀ. ਐੱਸ. ਪੀ. ਨੂੰ 50,000 ਹਜ਼ਾਰ ਰੁਪਏ ਦੇ ਚੁੱਕਾ ਹੈ ਅਤੇ ਹੁਣ ਉਸ ਕੋਲੋਂ ਇਕ ਲੱਖ ਰੁਪਏ ਮੰਗੇ ਜਾ ਰਹੇ ਹਨ। ਹਾਈਕੋਰਟ ਦੇ ਜੱਜ ਤੇਜਿੰਦਰ ਸਿੰਘ ਢੀਂਡਸਾ ਦੀ ਬੈਂਚ ਨੇ ਵੀਰਵਾਰ ਨੂੰ ਸੁਣਵਾਈ ਕਰਦੇ ਹੋਏ ਪਟੀਸ਼ਨ 'ਚ ਲਗਾਏ ਦੋਸ਼ਾਂ ਨੂੰ ਗੰਭੀਰ ਦੱਸਦੇ ਹੋਏ ਮੋਗਾ ਦੇ ਐੱਸ. ਐੱਸ. ਪੀ. ਨੂੰ ਨਿਰਪੱਖ ਜਾਂਚ ਦੇ ਆਦੇਸ਼ ਦੇ ਕੇ ਇਸ ਮਾਮਲੇ ਦਾ ਨਿਪਟਾਰਾ ਕਰ ਦਿੱਤਾ ਗਿਆ ਹੈ।
ਕੈਪਟਨ ਖਿਲਾਫ ਕਾਰਵਾਈ ਕਰੇ ਹਾਈਕਮਾਨ : ਬਾਜਵਾ (ਵੀਡੀਓ)
NEXT STORY