ਬਠਿੰਡਾ : ਬਠਿੰਡਾ ਸੈਂਟਰਲ ਜੇਲ 'ਚ ਹੋਈ ਗੈਂਗਵਾਰ ਕੁਲਬੀਰ ਨਰੂਆਣਾ ਅਤੇ ਸੁੱਖਾ ਕਾਹਲਵਾਂ ਕਤਲ ਕੇਸ ਦੇ ਮੁੱਖ ਦੋਸ਼ੀ ਗੁਰਪ੍ਰੀਤ ਸੇਖੋਂ ਗੁੱਟ ਵਿਚ ਹੋਈ ਜਿਸ ਵਿਚ ਕੁਲਬੀਰ ਨਰੂਆਣਾ ਦੇ ਸੇਖੋਂ ਗਰੁੱਪ ਦੇ ਸਾਥੀ ਗੁਰਦੀਪ ਸਿੰਘ ਮਾਨ ਨੂੰ ਸਵੇਰੇ ਦੇਸੀ ਪਿਸਤੌਲ ਨਾਲ ਗੋਲੀ ਮਾਰ ਦਿੱਤੀ ਜਿਸ ਤੋਂ ਬਾਅਦ ਦੋਵਾਂ ਗੁੱਟਾਂ ਦੇ ਕੈਦੀਆਂ ਨੂੰ ਵੱਖ-ਵੱਖ ਜੇਲਾਂ ਵਿਚ ਸ਼ਿਫਟ ਕਰ ਦਿੱਤਾ ਗਿਆ।
ਕੁਲਬੀਰ ਨਰੂਆਣਾ ਕੁਝ ਸਾਲ ਪਹਿਲਾਂ ਹੀ ਜ਼ੁਰਮ ਦੀ ਦੁਨੀਆ 'ਚ ਸਾਹਮਣੇ ਆਇਆ ਹੈ। ਇਸ 'ਤੇ 12 ਅਪਰਾਧਿਕ ਮਾਮਲੇ ਦਰਜ ਹਨ। ਨਰੂਆਨਾ ਗੈਂਗਸਟਰ ਅਤੇ ਪੀਪੀਪੀ ਨੇਤਾ ਲੱਖਾ ਸਿਧਾਣਾ ਦੇ ਗੈਂਗ ਦਾ ਆਦਮੀ ਹੈ। 16 ਮਈ 2013 ਨੂੰ ਪੰਚਾਇਤੀ ਚੋਣਾਂ ਤੋਂ 3 ਦਿਨ ਪਹਿਲਾਂ ਬਠਿੰਡਾ ਜੇਲ 'ਚ ਬੰਦ ਗੁਰਤੇਜ ਨੰਬਰਦਾਰ ਨੇ ਆਦਮਪੁਰਾ ਚੋਣ ਸਭਾ 'ਚ ਲੱਖਾ ਉਸ ਦੇ ਸਾਥੀਆਂ 'ਤੇ ਗੋਲੀਆਂ ਚਲਾਈਆਂ ਸਨ, ਜਿਸ 'ਚ ਇਕ ਦੀ ਮੌਤ ਹੋ ਗਈ ਸੀ। ਇਸ ਵਾਰਦਾਤ ਵਿਚ ਗੁਰਪ੍ਰੀਤ ਸੇਖੋਂ ਵੀ ਸ਼ਾਮਿਲ ਸੀ ਉਦੋਂ ਤੋਂ ਹੀ ਇਨ੍ਹਾਂ ਦੋਵਾਂ ਦੀ ਦੁਸ਼ਮਣੀ ਹੈ।
ਦੂਜੇ ਪਾਸੇ ਗੁਰਪ੍ਰੀਤ ਸੇਖੋਂ ਮਸ਼ਹੂਰ ਗੈਂਗਸਟਰ ਅਤੇ ਸ਼ਾਰਪਸ਼ੂਟਰ ਸੁੱਖਾ ਕਾਹਲਵਾਂ ਕਤਲਕਾਂਡ ਦਾ ਮੁੱਖ ਦੋਸ਼ੀ ਹੈ। ਇਸ ਦਾ ਸਾਥੀ ਬੈਰਕ ਨੰਬਰ 1 'ਚ ਗੁਰਦੀਪ ਸਿੰਘ ਮਾਨ ਇਰਾਦਾ ਕਤਲ ਕੇਸ 'ਚ 3 ਸਾਲ ਦੀ ਸਜ਼ਾ ਕੱਟ ਰਿਹਾ ਹੈ। ਵੀਰਵਾਰ ਸਵੇਰੇ 6 ਵਜੇ ਬੈਰਕ ਨੰਬਰ 6 'ਚ ਗੈਂਗਸਟਰ ਕੁਲਬੀਰ ਨਰੂਆਨਾ ਉਸ ਦੇ ਸਾਥੀ ਕੈਦੀ ਅਮਨਦੀਪ ਸਿੰਘ ਅਮਨਾ, ਜਸਪ੍ਰੀਤ ਸਿੰਘ, ਫਤਿਹ, ਜਤਿੰਦਰ ਸਿੰਘ ਲਾਡੀ ਉਥੇ ਪਹੁੰਚਿਆ ਤਾਂ ਇਨ੍ਹਾਂ ਵਿਚ ਤਕਰਾਰ ਹੋ ਗਈ। ਨਰੂਆਨਾ ਨੇ 12 ਬੋਰ ਦੀ ਦੇਸੀ ਪਿਸਤੌਲ ਨਾਲ ਫਾਇਰ ਕਰ ਦਿੱਤਾ। ਗੋਲੀ ਸੇਖੋਂ ਦੇ ਪੱਟ 'ਤੇ ਲੱਗੀ ਜਿਸ ਨਾਲ ਉਹ ਗੰਭੀਰ ਜ਼ਖਮੀ ਹੋ ਗਿਆ।
...ਤਾਂ ਇਸ ਲਈ ਕੀਤਾ ਸੀ ਪਤਨੀ ਤੇ ਪੁੱਤ ਦਾ ਕਤਲ
NEXT STORY