ਫਿਲੌਰ (ਭਾਖੜੀ) - ਬੀਤੇ ਦੋ ਹਫਤੇ ਪਹਿਲਾਂ ਨਵੇਂ ਟਰੈਕਟਰ ਵੇਚਣ ਦੇ ਕਾਰੋਬਾਰੀ ਸੁਖਦੇਵ ਸਿੰਘ ਹਾਂਡਾ ਵਲੋਂ ਵਪਾਰ 'ਚ ਘਾਟਾ ਪੈਣ ਨਾਲ ਬੌਖਲਾਹਟ 'ਚ ਆ ਕੇ ਆਪਣੀ ਪਤਨੀ ਤੇ ਬੱਚਿਆਂ ਨੂੰ ਮੌਤ ਦੇ ਘਾਟ ਉਤਾਰ ਕੇ ਫਰਾਰ ਹੋ ਗਿਆ ਸੀ । ਬੀਤੇ ਦਿਨੀਂ ਜਦੋਂ ਪੁਲਸ ਨੇ ਹਾਂਡਾ ਨੂੰ ਗ੍ਰਿਫਤਾਰ ਕਰਕੇ ਪੱਤਰਕਾਰ ਸੰਮੇਲਨ 'ਚ ਪੇਸ਼ ਕੀਤਾ ਤਾਂ ਹਾਂਡਾ ਨੇ ਇਹ ਤਾਂ ਮੰਨਿਆ ਕਿ ਉਸਨੇ ਕਰਜ਼ ਦੇ ਬੋਝ ਦੇ ਕਾਰਨ ਤੰਗ ਆ ਕੇ ਆਪਣੀ ਪਤਨੀ ਤੇ ਬੱਚਿਆਂ ਨੂੰ ਮੌਤ ਦੇ ਘਾਟ ਉਤਾਰਿਆ ਪਰ ਉਸਨੇ ਜੋ ਕਰਜ਼ ਆਪਣੇ ਸਿਰ ਪਿੱਛੇ ਸੋਨੇ ਦਾ ਦੱਸਿਆ ਉਸ 'ਚ 20 ਲੱਖ ਦਾ ਬੈਂਕ ਦਾ ਅਤੇ 30 ਲੱਖ ਦੀ ਹੋਰ ਦੇਣਦਾਰੀ ਚੜ੍ਹੀ ਹੋਈ ਸੀ, ਜਿਸ ਕਾਰਣ ਉਸਨੇ ਅਜਿਹਾ ਘਿਣੌਨਾ ਕਦਮ ਚੁੱਕਿਆ।
ਪਰ ਉਸਦੀ ਇਹ ਕਹਾਣੀ ਕਿਸੇ ਨੂੰ ਵੀ ਹਜ਼ਮ ਨਹੀਂ ਹੋ ਰਹੀ ਕਿਉਂਕਿ ਸੁਖਦੇਵ ਹਾਂਡਾ ਦੇ ਸਿਰ 'ਤੇ ਜੋ ਕਰਜ਼ ਚੜ੍ਹਿਆ ਹੋਇਆ ਸੀ ਉਹ ਉਸਦੇ ਮੁਤਾਬਿਕ ਇੰਨਾ ਜ਼ਿਆਦਾ ਨਹੀਂ ਸੀ ਉਸ ਤੋਂ ਕਈ ਗੁਣਾ ਜ਼ਿਆਦਾ ਤਾਂ ਉਸਦੀ ਮੇਨ ਜੀ. ਟੀ. ਰੋਡ 'ਤੇ ਸੜਕ ਕਿਨਾਰੇ ਬਣਿਆ ਟਰੈਕਟਰ ਵੇਚਣ ਦਾ ਸ਼ੋਅਰੂਮ ਸੀ ਅਤੇ ਉਸ ਤੋਂ ਵੀ ਜ਼ਿਆਦਾ ਉਸਦੀ ਪ੍ਰਾਪਰਟੀ ਘਰ ਅਤੇ ਹੋਰ ਸੀ । ਕੁਝ ਦਿਨ ਪਹਿਲਾਂ ਉਸਦੇ ਇਕ ਰਿਸ਼ਤੇਦਾਰ ਨੇ ਵੀ ਉਸਦੀ ਮਦਦ ਕਰਨ ਦੇ ਲਈ ਉਸ ਨੂੰ 6 ਲੱਖ ਰੁਪਏ ਦਿੱਤੇ ਹੋਏ ਸੀ। ਪੁਲਸ ਗ੍ਰਿਫਤ 'ਚ ਆਉਣ ਤੋਂ ਬਾਅਦ ਸੁਖਦੇਵ ਹਾਂਡਾ ਦੇ ਇਕ ਬਹੁਤ ਹੀ ਕਰੀਬੀ ਸੂਤਰ ਨੇ ਦੱਸਿਆ ਕਿ ਹਾਂਡਾ ਦੀ ਪਤਨੀ ਜੇ ਉਸ ਨੂੰ ਘਰ 'ਚ ਪਿਆ ਥੋੜ੍ਹਾ ਜਿਹਾ ਸੋਨਾ ਦੇ ਦਿੰਦੀ ਤਾਂ ਅੱਜ ਸ਼ਾਇਦ ਉਹ ਅਤੇ ਉਸਦਾ ਮਾਸੂਮ ਬੇਟਾ ਦੋਵੇਂ ਜ਼ਿੰਦਾ ਹੁੰਦੇ ।
...ਤਾਂ ਮਰਹੂਮ ਗਾਇਕ ਬਰਕਤ ਸਿੱਧੂ ਦੇ ਬੇਟੇ ਨੂੰ ਮਿਲੀ ਅਜਿਹੀ ਧਮਕੀ!
NEXT STORY