ਨਿਊਯਾਰਕ— ਇਕ ਸਿੱਖ ਅਧਿਕਾਰ ਸੰਗਠਨ ਨੇ ਸਾਲ 20012 ਗੁਜਰਾਤ ਦੰਗਿਆਂ ਵਿਚ ਹੋਏ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦੇ ਸਿਲਸਿਲੇ ਵਿਚ ਮੁਕੱਦਮੇ ਲਈ ਕੈਨੇਡਾ ਦੀ ਇਕ ਅਦਾਲਤ ਵੱਲੋਂ ਪ੍ਰਧਾਨ ਮੰਤਰੀ ਮੋਦੀ ਨੂੰ ਜਾਰੀ ਕੀਤੇ। ਪਰ ਇਸ ਹੁਕਮ ਨੂੰ ਕੈਨੇਡਾਈ ਅਦਾਲਤ ਨੇ ਰੋਕ ਦਿੱਤਾ। ਮਨੁੱਖੀ ਅਧਿਕਾਰ ਸੰਗਠਨ ਸਿੱਖਸ ਫਾਰ ਜਸਟਿਸ ਵੱਲੋਂ ਕੈਨੇਡਾਈ ਅਦਾਲਤ ਵਿਚ ਇਕ ਮੁਕੱਦਮਾ ਦਾਇਰ ਕੀਤੇ ਜਾਣ ਤੋਂ ਬਾਅਦ ਮੋਦੀ ਨੂੰ ਸੰਮਨ ਜਾਰੀ ਕੀਤਾ ਗਿਆ ਸੀ। ਇਸ ਵਿਚ ਮੋਦੀ ਦੇ ਖਿਲਾਫ ਮੁਕੱਦਮਾ ਚਲਾਉਣ ਦੀ ਮੰਗ ਕੀਤੀ ਗਈ ਸੀ।
ਸਿੱਖਸ ਫਾਰ ਜਸਟਿਸ ਦੀ ਅਗਵਾਈ ਕਰਦੇ ਹੋਏ ਟੋਰਾਂਟੋ ਸਥਿਤ ਮਨੁੱਖੀ ਅਧਿਕਾਰ ਬੁਲਾਰੇ ਮਾਰਲੀਜ਼ ਐਡਵਰਡ ਅਤੇ ਉਨ੍ਹਾਂ ਦੀ ਸਹਿਯੋਗੀ ਲੁਈਸ ਸੇਂਚੁਰੀ ਨੇ ਨਿਆਂ ਮੰਤਰੀ ਅਤੇ ਅਟਾਰਨੀ ਜਨਰਲ ਪੀਟਰ ਮੈਕੇ ਤੋਂ ਮੋਦੀ ਨੂੰ ਮਾਮਲੇ ਵਿਚ ਦੋਸ਼ੀ ਸਾਬਤ ਕਰਨ ਦੀ ਮੰਗ ਕੀਤੀ ਪਰ ਸੰਮਨ ਨੂੰ ਮੈਕੇ ਨੇ ਤੁਰੰਤ ਰੋਕ ਦਿੱਤਾ। ਇਹ ਸੁਣਵਾਈ ਓਨਟਾਰੀਓ ਕੋਰਟ ਆਫ ਜਸਟਿਸ ਵਿਚ ਹੋਈ। ਮੋਦੀ ਅੱਜ ਕੈਨੇਡਾ ਤੋਂ ਵਾਪਸੀ ਲਈ ਰਵਾਨਾ ਹੋ ਗਏ ਹਨ। ਸੱਤ ਘੰਟਿਆਂ ਦੀ ਲੰਬੀ ਸੁਣਵਾਈ ਤੋਂ ਬਾਅਦ ਜਸਟਿਸ ਆਫ ਪੀਸ ਨੇ ਫੈਸਲਾ ਲਿਆ ਕਿ ਮੋਦੀ ਦੇ ਖਿਲਾਫ ਇਨ੍ਹਾਂ ਸੰਮਨਾਂ ਨੂੰ ਰੋਕੇ ਜਾਣ ਨਾਲ ਇਹ ਯਕੀਨੀ ਹੋ ਗਿਆ ਕਿ ਉਨ੍ਹਾਂ ਦੇ ਖਿਲਾਫ ਮੁਕੱਦਮਾ ਅੱਗੇ ਨਹੀਂ ਵਧੇਗਾ। ਸਿੱਖਸ ਫਾਰ ਜਸਟਿਸ ਦੇ ਕਾਨੂੰਨੀ ਸਲਾਹਕਾਰ ਗੁਰਪਤਵੰਤ ਸਿੰਘ ਪੁੰਨੂ ਨੇ ਦੱਸਿਆ ਕਿ ਮੋਦੀ ਮੁਕੱਦਮੇ ਤੋਂ ਸਿਰਫ ਇਸ ਲਈ ਬਚ ਗਿਆ ਕਿ ਅਟਾਰਨੀ ਜਨਰਲ ਨੇ ਆਖਰੀ ਪਲਾਂ ਵਿਚ ਦਖਲ ਦਿੱਤਾ।
ਕਰਾਚੀ 'ਚ ਅਮਰੀਕੀ ਅਧਿਆਪਿਕਾ 'ਤੇ ਚਲਾਈਆਂ ਗੋਲੀਆਂ
NEXT STORY