ਮੁੰਬਈ- ਬਾਲੀਵੁੱਡ 'ਚ ਆਪਣੇ ਅਭਿਨੈ ਲਈ ਮਸ਼ਹੂਰ ਅਦਾਕਾਰਾ ਕੰਗਨਾ ਰਣਾਓਤ ਸਿਲਵਰ ਸਕ੍ਰੀਨ 'ਤੇ ਫੀਅਰਲੇਸ ਨਾਡੀਆ ਦਾ ਕਿਰਦਾਰ ਨਿਭਾਉਂਦੀ ਨਜ਼ਰ ਆ ਸਕਦੀ ਹੈ। ਵਿਸ਼ਾਲ ਭਾਰਦਵਾਜ਼ ਨੇ 'ਹੈਦਰ' ਫਿਲਮ ਦੀ ਕਾਮਯਾਬੀ ਤੋਂ ਬਾਅਦ ਆਪਣੀ ਅਗਲੀ ਫਿਲਮ 'ਤੇ ਕੰਮ ਸ਼ੁਰੂ ਕਰ ਦਿੱਤਾ ਹੈ। ਦੱਸਿਆ ਜਾਂਦਾ ਹੈ ਕਿ ਇਸ ਵਾਰ ਕੋਈ ਸ਼ੇਕਸਪੀਅਰਨ ਡਰਾਮਾ ਨਹੀਂ ਹੋਵੇਗਾ। ਵਿਸ਼ਾਲ ਹੁਣ ਮੈਰੀ ਇਵਾਨਸ ਵੀਡੀਓ ਦੀ ਬਾਓਪਿਕ ਬਣਾ ਰਹੇ ਹਨ ਜਿਸ ਨੂੰ ਫੀਅਰਲੇਸ ਨਾਡੀਆ ਕਿਹਾ ਜਾਂਦਾ ਸੀ। ਇਸ ਫਿਲਮ ਦਾ ਨਾਂ 'ਜੂਲੀਆ'ਦੱਸਿਆ ਜਾ ਰਿਹਾ ਹੈ। ਵਿਸ਼ਾਲ ਭਾਰਜਵਾਜ ਇਸ ਆਈਡੀਆ 'ਤੇ 10 ਸਾਲ ਤੋਂ ਕੰਮ ਕਰ ਰਹੇ ਹਨ। ਅੱਠ ਸਾਲ ਪਹਿਲਾਂ ਉਸ ਨੇ ਸਕਰਿਪਟ 'ਤੇ ਕੰਮ ਸ਼ੁਰੂ ਕੀਤਾ ਸੀ। ਇਹ ਫਿਲਮ 1930 ਦੇ ਦਹਾਕੇ ਦੀ ਮਸ਼ਹੂਰ ਸਟੰਟ ਵੂਮਨ ਦੀ ਕਹਾਣੀ ਹੈ। ਕੰਗਨਾ ਵੀ ਵਿਸ਼ਾਲ ਦੇ ਨਾਲ ਕੰਮ ਕਰਨਾ ਚਾਹੁੰਦੀ ਹੈ।
ਸਲਮਾਨ ਲਈ ਕਿਸੇ ਵੀ ਹੱਦ ਤੱਕ ਜਾ ਸਕਦੀ ਹੈ ਇਹ ਅਭਿਨੇਤਰੀ (ਦੇਖੋ ਤਸਵੀਰਾਂ)
NEXT STORY