ਮੁੰਬਈ- ਬਾਲੀਵੁੱਡ ਅਭਿਨੇਤਰੀ ਪ੍ਰਿਟੀ ਜ਼ਿੰਟਾ ਰਿਐਲਿਟੀ ਸ਼ੋਅ 'ਨੱਚ ਬਲੀਏ' ਦੀ ਜੱਜ ਦੇ ਰੂਪ 'ਚ ਦਿਖਾਈ ਦੇਵੇਗੀ। ਹਾਲ ਹੀ 'ਚ ਇਕ ਈਵੈਂਟ ਦੌਰਾਨ ਜਦੋਂ ਉਸ ਨੂੰ ਪੁੱਛਿਆ ਗਿਆ ਕਿ ਉਹ ਫਿਲਮਾਂ 'ਚ ਆਈਟਮ ਨੰਬਰ ਕਰੇਗੀ ਤਾਂ ਇਸ ਸਵਾਲ ਦੇ ਜਵਾਬ 'ਚ ਪ੍ਰਿਟੀ ਨੇ ਕਿਹਾ, ''ਮੈਂ ਫਿਲਮਾਂ 'ਚ ਅਭਿਨੇਤਾ ਨਾਲ ਡਾਂਸ ਜ਼ਰੂਰ ਕਰ ਸਕਦੀ ਹਾਂ ਪਰ ਆਈਟਮ ਨੰਬਰ ਮੇਰੀ ਚੁਆਇਸ ਨਹੀਂ ਹੈ। ਮੈਂ ਫਿਲਮ 'ਮਿਸਟਰ ਐਂਡ ਮਿਸੇਜ ਖੰਨਾ' 'ਚ ਸਿਰਫ ਸਲਮਾਨ ਖਾਨ ਲਈ ਆਈਟਮ ਨੰਬਰ ਕੀਤਾ ਸੀ। ਉਹ ਮੇਰੇ ਸਭ ਤੋਂ ਚੰਗੇ ਦੋਸਤ ਹਨ ਅਤੇ ਮੈਂ ਉਨ੍ਹਾਂ ਲਈ ਕੁਝ ਵੀ ਕਰ ਸਕਦੀ ਹਾਂ। ਮੈਂ ਅਭਿਨੇਤਾ ਨਾਲ ਪਰਫਾਰਮ ਜ਼ਰੂਰ ਕਰ ਸਕਦੀ ਹਾਂ।'' ਜ਼ਿਕਰਯੋਗ ਹੈ ਕਿ ਲੰਬੇ ਸਮੇਂ ਤੋਂ ਪ੍ਰਿਟੀ ਫਿਲਮਾਂ ਤੋਂ ਦੂਰ ਹੈ। ਹੁਣ ਉਹ ਆਪਣੀ ਸੈਕਿੰਡ ਪਾਰੀ 'ਚ ਟੀਵੀ ਦੀ ਦੁਨੀਆ 'ਚ ਕਦਮ ਰੱਖਣ ਜਾ ਰਹੀ ਹੈ।
'ਨਿਰਵਾਕ' 'ਚ ਸੁਸ਼ਮਿਤਾ ਵਰਗੀ ਇਮੇਜ ਦੀ ਲੋੜ : ਸ਼੍ਰੀਜੀਤ
NEXT STORY